For the best experience, open
https://m.punjabitribuneonline.com
on your mobile browser.
Advertisement

ਰਾਕੇਸ਼ ਕੁਮਾਰ ਆਰੀਆ ਪੰਚਕੂਲਾ ਦੇ ਨਵੇਂ ਪੁਲੀਸ ਕਮਿਸ਼ਨਰ

06:32 AM Nov 04, 2024 IST
ਰਾਕੇਸ਼ ਕੁਮਾਰ ਆਰੀਆ ਪੰਚਕੂਲਾ ਦੇ ਨਵੇਂ ਪੁਲੀਸ ਕਮਿਸ਼ਨਰ
Advertisement

ਪੀ.ਪੀ. ਵਰਮਾ
ਪੰਚਕੂਲਾ, 3 ਨਵੰਬਰ
ਰਾਕੇਸ਼ ਕੁਮਾਰ ਆਰੀਆ ਪੰਚਕੂਲਾ ਜ਼ਿਲ੍ਹੇ ਦੇ ਨਵੇਂ ਪੁਲੀਸ ਕਮਿਸ਼ਨਰ ਬਣੇ ਹਨ। ਪੁਲੀਸ ਕਮਿਸ਼ਨਰ ਦਾ ਚਾਰਜ ਸੰਭਾਲਣ ਤੋਂ ਬਾਅਦ ਨਵੇਂ ਪੁਲੀਸ ਕਮਿਸ਼ਨਰ ਦਾ ਜਵਾਨਾਂ ਨੇ ਸਵਾਗਤ ਕੀਤਾ। ਇਸ ਮੌਕੇ ਡੀਸੀਪੀ ਪੰਚਕੂਲਾ ਹਿਮਾਦਰੀ ਕੌਸ਼ਿਕ, ਡੀਸੀਪੀ ਕਰਾਈਮ ਅਤੇ ਟਰੈਫਿਕ ਵਰਿੰਦਰ ਸਾਂਗਵਾਨ ਅਤੇ ਹੋਰ ਸਾਰੇ ਏਸੀਪੀਜ਼ ਨੇ ਉਨ੍ਹਾਂ ਦਾ ਸਵਾਗਤ ਕੀਤਾ। ਸ਼ਹਿਰ ਦੇ ਨਵੇਂ ਪੁਲੀਸ ਕਮਿਸ਼ਨਰ ਰਾਕੇਸ਼ ਕੁਮਾਰ ਆਰੀਆ, 2003 ਬੈਚ ਦੇ ਆਈਪੀਐੱਸ. ਹਨ। ਪੁਲੀਸ ਕਮਿਸ਼ਨਰ ਵਜੋਂ ਚਾਰਜ ਸੰਭਾਲਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਹਰ ਤਰ੍ਹਾਂ ਦੇ ਅਪਰਾਧਾਂ ਨੂੰ ਨੱਥ ਪਾਉਣਾ ਉਨ੍ਹਾਂ ਦੀ ਤਰਜੀਹ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਅਪਰਾਧਾਂ ਨੂੰ ਰੋਕਣਾ, ਔਰਤਾਂ, ਬੱਚਿਆਂ ਅਤੇ ਕਮਜ਼ੋਰ ਵਰਗਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਅਤੇ ਨਸ਼ਿਆਂ ਦਾ ਖਾਤਮਾ ਕਰਨਾ ਉਨ੍ਹਾਂ ਦੀ ਮੁੱਖ ਤਰਜੀਹ ਹੋਵੇਗੀ, ਇਸ ਦੇ ਨਾਲ ਹੀ ਸਾਈਬਰ ਅਪਰਾਧਾਂ ਅਤੇ ਔਰਤਾਂ ਵਿਰੁੱਧ ਅਪਰਾਧਾਂ ਨੂੰ ਨੱਥ ਪਾਉਣਾ ਉਨ੍ਹਾਂ ਦੀ ਮੁੱਖ ਤਰਜੀਹ ਹੋਵੇਗੀ।
ਇਸ ਦੇ ਨਾਲ ਹੀ ਪੁਲੀਸ ਕਮਿਸ਼ਨਰ ਨੇ ਪੰਚਕੂਲਾ ਦੇ ਪੁਲੀਸ ਕਮਿਸ਼ਨਰ ਮਨਸਾ ਦੇਵੀ ਸਥਿਤ ਆਪਣੇ ਦਫ਼ਤਰ ਦੀਆਂ ਸਾਰੀਆਂ ਬਰਾਂਚਾਂ ਦਾ ਨਿਰੀਖਣ ਕਰਦੇ ਹੋਏ ਉਨ੍ਹਾਂ ਦੇ ਕੰਮ ਨੂੰ ਅਪਡੇਟ ਰੱਖਣ ਅਤੇ ਕਿਸੇ ਵੀ ਕਾਰਨ ਲੰਬਿਤ ਨਾ ਰਹਿਣ ਦੇ ਨਿਰਦੇਸ਼ ਦਿੱਤੇ। ਇਸ ਤੋਂ ਪਹਿਲਾਂ ਪੰਚਕੂਲਾ ਦੇ ਨਵੇਂ ਪੁਲੀਸ ਕਮਿਸ਼ਨਰ ਰਾਕੇਸ਼ ਕੁਮਾਰ ਆਰੀਆ, ਆਈਪੀਐੱਸ ਫਰੀਦਾਬਾਦ ਵਿੱਚ ਪੁਲੀਸ ਕਮਿਸ਼ਨਰ ਰਹਿ ਚੁੱਕੇ ਹਨ।

Advertisement

Advertisement
Advertisement
Author Image

Advertisement