For the best experience, open
https://m.punjabitribuneonline.com
on your mobile browser.
Advertisement

ਲੁਧਿਆਣਾ-ਬਠਿੰਡਾ ਰਾਜ ਮਾਰਗ ’ਤੇ ਰਕਬਾ ਤੇ ਮਹਿਲ ਕਲਾਂ ਟੌਲ ਪਲਾਜ਼ੇ ਬੰਦ

11:06 AM Apr 03, 2024 IST
ਲੁਧਿਆਣਾ ਬਠਿੰਡਾ ਰਾਜ ਮਾਰਗ ’ਤੇ ਰਕਬਾ ਤੇ ਮਹਿਲ ਕਲਾਂ ਟੌਲ ਪਲਾਜ਼ੇ ਬੰਦ
ਲੁਧਿਆਣਾ-ਬਠਿੰਡਾ ਰਾਜ ਮਾਰਗ ਉੱਪਰ ਰਕਬਾ ਟੌਲ ਪਲਾਜ਼ਾ ਤੋਂ ਸਾਮਾਨ ਸਮੇਟਦੇ ਹੋਏ ਕੰਪਨੀ ਦੇ ਕਾਮੇ।
Advertisement

ਸੰਤੋਖ ਗਿੱਲ
ਗੁਰੂਸਰ ਸੁਧਾਰ, 2 ਅਪਰੈਲ
ਪੰਜਾਬ ਦੇ ਰਾਜ ਮਾਰਗਾਂ ਉੱਪਰ ਕੰਮ ਕਰਨ ਵਾਲੀ ਪ੍ਰਮੁੱਖ ਟੌਲ ਕੰਪਨੀ ਰੋਹਨ ਰਾਜਦੀਪ ਅਤੇ ਪੰਜਾਬ ਸਰਕਾਰ ਦਰਮਿਆਨ ਸਾਲਸੀ ਫ਼ੈਸਲਾ ਕਿਸੇ ਸਿਰੇ ਨਾ ਲੱਗਣ ਕਾਰਨ ਲੁਧਿਆਣਾ-ਬਠਿੰਡਾ ਰਾਜ ਮਾਰਗ ਉੱਪਰ ਪੈਂਦੇ ਰਕਬਾ ਅਤੇ ਮਹਿਲ ਕਲਾਂ ਟੌਲ ਪਲਾਜ਼ੇ ਅੱਜ ਰਾਤ 12 ਵਜੇ ਦੀ ਬਜਾਇ ਸ਼ਾਮ ਨੂੰ ਹੀ ਬੰਦ ਕਰ ਦਿੱਤੇ ਗਏ। ਇਸ ਨਾਲ ਇਸ ਰਾਜ ਮਾਰਗ ਉੱਪਰ ਚਲਦੀਆਂ ਗੱਡੀਆਂ ਦੇ ਮਾਲਕਾਂ ਨੇ ਸੁੱਖ ਦਾ ਸਾਹ ਲਿਆ ਹੈ। ਟੌਲ ਕੰਪਨੀ ਰੋਹਨ ਰਾਜਦੀਪ ਵੱਲੋਂ ਕਰੋਨਾ ਅਤੇ ਕਿਸਾਨ ਅੰਦੋਲਨ ਕਾਰਨ ਹੋਏ ਨੁਕਸਾਨ ਦੀ ਭਰਪਾਈ ਲਈ ਮਿਆਦ ਵਧਾਉਣ ਨੂੰ ਲੈ ਕੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਸੀ, ਪਰ ਕੋਈ ਰਾਹਤ ਨਾ ਮਿਲਣ ਕਾਰਨ ਕੰਪਨੀ ਨੇ ਇਹ ਦੋਵੇਂ ਟੌਲ ਪਲਾਜ਼ੇ ਬੰਦ ਕਰਨ ਵਿੱਚ ਹੀ ਭਲਾਈ ਸਮਝੀ। ਉੱਧਰ, ਚੋਣ ਜ਼ਾਬਤੇ ਦੀ ਉਲੰਘਣਾ ਦੇ ਡਰੋਂ ਮੁੱਖ ਮੰਤਰੀ ਭਗਵੰਤ ਮਾਨ ਜਾਂ ਕਿਸੇ ਹੋਰ ਆਗੂ ਨੇ ਟੌਲ ਬੰਦ ਕਰਨ ਦੀ ਕਾਰਵਾਈ ਨੂੰ ਰਾਜਸੀ ਰੰਗਤ ਨਹੀਂ ਦਿੱਤੀ। ਪਰ ਆਮ ਆਦਮੀ ਪਾਰਟੀ ਦੇ ਸੋਸ਼ਲ ਮੀਡੀਆ ਟੀਮਾਂ ਨੇ ਟੌਲ ਬੰਦ ਕਰਨ ਦਾ ਸਿਹਰਾ ਮੁੱਖ ਮੰਤਰੀ ਭਗਵੰਤ ਮਾਨ ਸਿਰ ਬੰਨ੍ਹਣ ਲਈ ਰਾਹਗੀਰਾਂ ਨਾਲ ਗੱਲਬਾਤ ਦੀਆਂ ਵੀਡੀਓ ਜ਼ਰੂਰ ਬਣਾਈਆਂ। ਇਸ ਬਾਰੇ ਕੁਝ ਪੱਤਰਕਾਰਾਂ ਵੱਲੋਂ ਜਦੋਂ ਉਨ੍ਹਾਂ ਦੀ ਵੀਡੀਓ ਬਣਾਈ ਗਈ ਤਾਂ ਉਨ੍ਹਾਂ ਆਪਣੇ ਕੈਮਰੇ ਬੰਦ ਕਰ ਦਿੱਤੇ।

Advertisement

ਸੜਕ ’ਤੇ ਪਾਈ ਪ੍ਰੀਮਿਕਸ ਵੀ ਰਾਸ ਨਾ ਆਈ

ਰੋਹਨ ਰਾਜਦੀਪ ਟੌਲ ਕੰਪਨੀ ਦੇ ਪੰਜਾਬ ਚੈਪਟਰ ਦੇ ਮੁਖੀ ਸਤੀਸ਼ ਚੋਪੜਾ ਨੇ ਕਿਹਾ ਕਿ ਕੰਪਨੀ ਨੇ ਸੂਬਾ ਸਰਕਾਰ ਨੂੰ ਕਰੀਬ ਸੌ ਕਰੋੜ ਰੁਪਏ ਕਮਾ ਕੇ ਦਿੱਤੇ ਹਨ ਜਦੋਂਕਿ ਕਰੋਨਾ ਮਹਾਮਾਰੀ ਅਤੇ ਕਿਸਾਨ ਅੰਦੋਲਨ ਕਾਰਨ ਕੰਪਨੀ ਕੋਈ ਕਮਾਈ ਨਹੀਂ ਕਰ ਸਕੀ। ਉਨ੍ਹਾਂ ਇਹ ਵੀ ਕਿਹਾ ਕਿ ਦੋ ਮਹੀਨੇ ਪਹਿਲਾਂ ਮੁੱਲਾਂਪੁਰ ਤੋਂ ਬਰਨਾਲਾ ਮਾਰਗ ਉੱਪਰ ਕੰਪਨੀ ਨੇ ਪ੍ਰੀਮਿਕਸ ਦੀ ਨਵੀਂ ਤਹਿ ਇਸ ਆਸ ਵਿੱਚ ਹੀ ਵਿਛਾਈ ਸੀ ਕਿ ਸਰਕਾਰ ਉਨ੍ਹਾਂ ਦੀ ਬੇਨਤੀ ਨੂੰ ਪ੍ਰਵਾਨ ਕਰ ਕੇ ਕੁਝ ਸਮੇਂ ਲਈ ਰਾਹਤ ਦੇ ਦੇਵੇਗੀ ਪਰ ਅਜਿਹਾ ਹੋਇਆ ਨਹੀਂ।

Advertisement
Author Image

sukhwinder singh

View all posts

Advertisement
Advertisement
×