For the best experience, open
https://m.punjabitribuneonline.com
on your mobile browser.
Advertisement

ਰਕਬਾ ਤੇ ਮਹਿਲ ਕਲਾਂ ਟੌਲ ਪਲਾਜ਼ੇ ਬੰਦ

07:00 AM Apr 03, 2024 IST
ਰਕਬਾ ਤੇ ਮਹਿਲ ਕਲਾਂ ਟੌਲ ਪਲਾਜ਼ੇ ਬੰਦ
ਅਜੀਜ਼ਪੁਰ ਟੌਲ ਪਲਾਜ਼ਾ ਤੋਂ ਲੰਘਦੇ ਹੋਏ ਵਾਹਨ।
Advertisement

ਚੰਡੀਗੜ੍ਹ (ਟਨਸ): ਪੰਜਾਬ ਦੇ ਰਾਜ ਮਾਰਗਾਂ ’ਤੇ ਕੰਮ ਕਰਨ ਵਾਲੀ ਪ੍ਰਮੁੱਖ ਟੌਲ ਕੰਪਨੀ ਰੋਹਨ ਰਾਜਦੀਪ ਅਤੇ ਪੰਜਾਬ ਸਰਕਾਰ ਵਿਚਾਲੇ ਸਾਲਸੀ ਫ਼ੈਸਲਾ ਕਿਸੇ ਸਿਰੇ ਨਾ ਲੱਗਣ ਕਾਰਨ ਲੁਧਿਆਣਾ-ਬਠਿੰਡਾ ਰਾਜ ਮਾਰਗ ’ਤੇ ਪੈਂਦੇ ਰਕਬਾ ਅਤੇ ਮਹਿਲ ਕਲਾਂ ਟੌਲ ਪਲਾਜ਼ੇ ਅੱਜ ਰਾਤ 12 ਵਜੇ ਦੀ ਬਜਾਏ ਸ਼ਾਮ ਨੂੰ ਹੀ ਬੰਦ ਕਰ ਦਿੱਤੇ ਗਏ। ਟੌਲ ਕੰਪਨੀ ਰੋਹਨ ਰਾਜਦੀਪ ਵੱਲੋਂ ਕਰੋਨਾ ਅਤੇ ਕਿਸਾਨ ਅੰਦੋਲਨ ਕਾਰਨ ਹੋਏ ਨੁਕਸਾਨ ਦੀ ਭਰਪਾਈ ਲਈ ਮਿਆਦ ਵਧਾਉਣ ਨੂੰ ਲੈ ਕੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਸੀ ਪਰ ਕੋਈ ਰਾਹਤ ਨਾ ਮਿਲਣ ਕਾਰਨ ਟੌਲ ਕੰਪਨੀ ਨੇ ਇਹ ਦੋਵੇਂ ਟੌਲ ਨਾਕੇ ਬੰਦ ਕਰਨ ਵਿੱਚ ਹੀ ਭਲਾਈ ਸਮਝੀ। ਉੱਧਰ ਚੋਣ ਜ਼ਾਬਤੇ ਦੀ ਉਲੰਘਣਾ ਦੇ ਡਰੋਂ ਮੁੱਖ ਮੰਤਰੀ ਭਗਵੰਤ ਮਾਨ ਜਾਂ ਕਿਸੇ ਹੋਰ ਆਗੂ ਵੱਲੋਂ ਇਸ ਨੂੰ ਰਾਜਸੀ ਰੰਗਤ ਨਾ ਦੇਣ ’ਚ ਹੀ ਭਲਾਈ ਸਮਝੀ ਜਾ ਰਹੀ ਹੈ।

Advertisement

Advertisement
Author Image

sukhwinder singh

View all posts

Advertisement
Advertisement
×