For the best experience, open
https://m.punjabitribuneonline.com
on your mobile browser.
Advertisement

ਰਕਤ ਸੇਵਕ ਪਰਿਵਾਰ ਨੇ ਵੱਖ-ਵੱਖ ਥਾਈਂ ਪੌਦੇ ਲਾਏ

07:49 AM Jul 11, 2024 IST
ਰਕਤ ਸੇਵਕ ਪਰਿਵਾਰ ਨੇ ਵੱਖ ਵੱਖ ਥਾਈਂ ਪੌਦੇ ਲਾਏ
ਹਨੂੰਮਾਨ ਮੰਦਿਰ ਵਿੱਚ ਪੌਦੇ ਲਾਉਂਦੇ ਹੋਏ ਰਕਤ ਸੇਵਕ ਪਰਿਵਾਰ ਦੇ ਮੈਂਬਰ।
Advertisement

ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 10 ਜੁਲਾਈ
ਰਕਤ ਸੇਵਕ ਪਰਿਵਾਰ ਵੱਲੋਂ ਅੱਜ ‘ਪੌਦੇ ਲਾਓ’ ਮੁਹਿੰਮ ਤਹਿਤ ਸਨਾਤਨ ਧਰਮ ਹਨੂੰਮਾਨ ਮੰਦਿਰ ਅਤੇ ਹੋਰ ਥਾਈਂ ਪੌਦੇ ਲਾਏ ਗਏ। ਰਕਤ ਸੇਵਕ ਪਰਿਵਾਰ ਦੇ ਸੰਸਥਾਪਕ ਗਗਨ ਚੰਡੋਕ ਨੇ ਦੱਸਿਆ ਕਿ ਇਹ ਪੌਦੇ ‘ਦੁੱਖ-ਸੁੱਖ ਦੇ ਸਾਥੀ’ ਗਰੁੱਪ ਤੇ ਮੰਦਿਰ ਸਭਾ ਦੇ ਸਹਿਯੋਗ ਨਾਲ ਲਾਏ ਗਏ। ਉਨ੍ਹਾਂ ਕਿਹਾ ਕਿ ਰਕਤ ਸੇਵਕ ਪਰਿਵਾਰ ਵੱਲੋਂ ਲਾਏ ਗਏ ਪੌਦਿਆਂ ਦੀ ਸੰਭਾਲ ਵੀ ਉਸੇ ਵੱਲੋਂ ਕੀਤੀ ਜਾਏਗੀ।
ਉਨ੍ਹਾਂ ਕਿਹਾ ਕਿ ਇਹ ਪੌਦੇ ਵੱਡੇ ਹੋ ਕੇ ਜਿੱਥੇ ਪੰਛੀਆਂਂ ਅਤੇ ਹੋਰ ਜੀਵ-ਜੰਤੂਆਂ ਨੂੰ ਆਸਰਾ ਦੇਣਗੇ ਉਥੇ ਹੀ ਇਹ ਆਕਸੀਜਨ ਵੀ ਦਿੰਦੇ ਹਨ ਜੋ ਮਨੁੱਖੀ ਜੀਵਨ ਲਈ ਅਤਿ ਲੋੜੀਂਦੀਂ ਹੈ। ਉਨ੍ਹਾਂ ਕਿਹਾ ਕਿ ਅੱਜ ਮਨੁੱਖ ਆਪਣੇ ਸੁੱਖਾਂ ਦੀ ਖਾਤਰ ਅੰਨ੍ਹੇਵਾਹ ਦਰੱਖਤ ਕੱਟ ਰਿਹਾ ਹੈ ਜਿਸ ਕਰਕੇ ਕੁਦਰਤੀ ਆਫਤਾਂ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਜੰਗਲ ਪੂਰੀ ਤਰ੍ਹਾਂ ਖਾਲੀ ਹੋ ਰਹੇ ਹਨ। ਹਰਿਆਲੀ ਨਾਮਾਤਰ ਹੀ ਰਹਿ ਗਈ ਹੈ। ਪ੍ਰਦੂਸ਼ਣ ਅਤੇ ਗਰਮੀ ਹਦੋਂ ਵੱਧ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਬੂਟੇ ਲਾਉਣ ਅਤੇ ਇਨ੍ਹਾਂ ਦੀ ਸੰਭਾਲ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਮਨੁੱਖੀ ਜੀਵਨ ਦੀ ਹੌਂਦ ਨੂੰ ਖਤਰਾ ਹੋ ਸਕਦਾ ਹੈ। ਇਸ ਦੌਰਾਨ ਉਨ੍ਹਾਂ ਸ਼ਾਹਬਾਦ ਅਤੇ ਨੜਲੇ ਇਲਾਕੇ ਨੂੰ ਹਰਿਆ-ਭਰਿਆ ਬਣਾਉਣ ਲਈ ਯਤਨਸ਼ੀਹ ਵਾਤਾਵਰਨ ਪ੍ਰੇਮੀ ਭਗਵੰਤ ਸਿੰਘ ਦੀ ਵੀ ਸ਼ਲਾਘਾ ਕੀਤੀ।

Advertisement

Advertisement
Advertisement
Author Image

joginder kumar

View all posts

Advertisement