For the best experience, open
https://m.punjabitribuneonline.com
on your mobile browser.
Advertisement

ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਮੁਆਫ਼ੀ ਮੰਗਣ: ਜਯਾ ਬੱਚਨ

03:15 PM Aug 09, 2024 IST
ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਮੁਆਫ਼ੀ ਮੰਗਣ  ਜਯਾ ਬੱਚਨ
New Delhi: Samajwadi Party MP Jaya Bachchan speaks to the media as Congress MPs Sonia Gandhi, Rajeev Shukla and others look on during Monsoon session of Parliament, in New Delhi, Friday, Aug. 9, 2024. (PTI Photo/Manvender Vashist Lav)(PTI08_09_2024_000186B)
Advertisement

ਨਵੀਂ ਦਿੱਲੀ, 9 ਅਗਸਤ
ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਜਯਾ ਬੱਚਨ ਅਤੇ ਚੇਅਰਮੈਨ ਜਗਦੀਪ ਧਨਖੜ ਵਿਚਾਲੇ ਰਾਜ ਸਭਾ ’ਚ ਅੱਜ ਤਕਰਾਰ ਹੋਈ। ਵਿਵਾਦ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਸ਼ੁੱਕਰਵਾਰ ਨੂੰ ਰਾਜ ਸਭਾ ਤੋਂ ਵਾਕਆਊਟ ਕਰ ਦਿੱਤਾ। ਜਯਾ ਨੂੰ ‘ਜਯਾ ਅਮਿਤਾਭ ਬੱਚਨ’ ਕਹੇ ਜਾਣ 'ਤੇ ਇਤਰਾਜ਼ ਸੀ। ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਜਯਾ ਬਚਨ ਨੇ ਵਿਰੋਧੀ ਧਿਰ ਦੇ ਨੇਤਾ ਮੱਲਿਕਾਰਜੁਨ ਖੜਗੇ ਖਿਲਾਫ ਭਾਜਪਾ ਦੇ ਸੰਸਦ ਮੈਂਬਰ ਘਣਸ਼ਿਆਮ ਤਿਵਾਰੀ ਦੀ ਟਿੱਪਣੀ ਨੂੰ ਲੈ ਕੇ ਹੋਈ ਬਹਿਸ ਤੋਂ ਬਾਅਦ ਸ਼ੁੱਕਰਵਾਰ ਨੂੰ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੂੰ ਮੁਆਫ਼ੀ ਮੰਗਣ ਲਈ ਕਿਹਾ। ਜਯਾ ਨੇ ਚੇਅਰਮੈਨ ਦੇ ਬੋਲਣ ਦੇ ਲਹਿਜ਼ੇ ’ਤੇ ਇਤਰਾਜ਼ ਜਤਾਉਂਦਿਆਂ ਕਿਹਾ, ‘‘ਮੈਂ ਚੇਅਰ ਵੱਲੋਂ ਵਰਤੀ ਗਈ ਸੁਰ ’ਤੇ ਇਤਰਾਜ਼ ਕੀਤਾ ਹੈ। ਅਸੀਂ ਸਕੂਲੀ ਬੱਚੇ ਨਹੀਂ ਹਾਂ। ਸਾਡੇ ਵਿੱਚੋਂ ਕੁਝ ਸੀਨੀਅਰ ਸਿਟੀਜ਼ਨ ਹਨ। ਮੈਂ ਇਸ ਸੁਰ ਤੋਂ ਪ੍ਰੇਸ਼ਾਨ ਹਾਂ ਅਤੇ ਖਾਸ ਕਰਕੇ ਜਦੋਂ ਵਿਰੋਧੀ ਧਿਰ ਦੇ ਨੇਤਾ ਬੋਲਣ ਲਈ ਖੜ੍ਹੇ ਹੋਏ ਤਾਂ ਉਨ੍ਹਾਂ ਨੇ ਮਾਈਕ ਬੰਦ ਕਰ ਦਿੱਤਾ।’’ ਇਸ ’ਤੇ ਚੇਅਰਮੈਨ ਜਗਦੀਪ ਧਨਖੜ ਨੇ ਕਿਹਾ ਕਿ ਤੁਸੀਂ ਮੇਰੇ ਲਹਿਜ਼ੇ ’ਤੇ ਸਵਾਲ ਕਰ ਰਹੇ ਹੋ। ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਦਨ ਦੇ ਆਗੂ ਜੇ.ਪੀ. ਨੱਢਾ ਨੇ ਇਸ ਸਾਰੀ ਘਟਨਾ ’ਤੇ ਨਿੰਦਾ ਮਤਾ ਪੇਸ਼ ਕੀਤਾ। -ਏਜੰਸੀ

Advertisement

Advertisement
Advertisement
Author Image

A.S. Walia

View all posts

Advertisement