ਰਾਜਨਾਥ ਸਿੰਘ ਦੀ ਬਿ੍ਟੇਨ ਯਾਤਰਾ ਸੋਮਵਾਰ ਤੋਂ
12:55 PM Jan 07, 2024 IST
ਲੰਡਨ, 7 ਜਨਵਰੀ
ਰੱਖਿਆ ਮੰਤਰੀ ਰਾਜਨਾਥ ਸਿੰਘ ਸੋਮਵਾਰ ਨੂੰ ਤਿੰਨ ਦਿਨਾ ਦੌਰਾ ’ਤੇ ਬਿ੍ਟੇਨ ਜਾਣਗੇ। ਉਨ੍ਹਾਂ ਦੀ ਇਹ ਯਾਤਰਾ ਰੱਖਿਆ ਅਤੇ ਸੁਰੱਖਿਆ ਦੇ ਖ਼ੇਤਰ ’ਚ ਭਾਰਤ ਅਤੇ ਬਿ੍ਟੇਨ ਵਿਚਾਲੇ ਦੁਵੱਲੀ ਸਾਂਝ ਲਈ ਕਾਫ਼ੀ ਮਹੱਤਵਪੂਰਨ ਮੰਨੀ ਜਾ ਰਹੀ ਹੈ ਕਿਉਂਕਿ 22 ਸਾਲ ਬਾਅਦ ਇਹ ਭਾਰਤੀ ਰੱਖਿਆ ਮੰਤਰੀ ਦੀ ਪਹਿਲੀ ਬਿ੍ਟੇਨ ਯਾਤਰਾ ਹੋਵੇਗੀ। ਜੁੂਲ 2022 ’ਚ ਰਾਜਨਾਥ ਸਿੰਘ ਦੀ ਬਿ੍ਟੇਨ ਦੀ ਯਾਤਰਾ ਨੂੰ ਰੱਖਿਆ ਪੱਖ ਨੇ ‘ਪ੍ਰੋਟੋਕੋਲ’ ਕਾਰਨਾਂ ਦਾ ਹਵਾਲਾ ਦਿੰਦਿਆਂ ਰੱਦ ਕਰ ਦਿੱਤਾ ਸੀ ਇਸ ਲਈ ਸੋਮਵਾਰ ਨੂੰ ਸ਼ੁਰੂ ਹੋਣ ਵਾਲੀ ਇਸ ਯਾਤਰਾ ਨੂੰ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ। -ਪੀਟੀਆਈ
Advertisement
Advertisement