For the best experience, open
https://m.punjabitribuneonline.com
on your mobile browser.
Advertisement

ਰਾਜਨਾਥ ਸਿੰਘ ਨੇ ਲੇਹ ਵਿੱਚ ਜਵਾਨਾਂ ਨਾਲ ਮਨਾਈ ਹੋਲੀ

06:26 AM Mar 25, 2024 IST
ਰਾਜਨਾਥ ਸਿੰਘ ਨੇ ਲੇਹ ਵਿੱਚ ਜਵਾਨਾਂ ਨਾਲ ਮਨਾਈ ਹੋਲੀ
ਲੇਹ ਵਿੱਚ ਫੌਜੀ ਅਧਿਕਾਰੀਆਂ ਨਾਲ ਹੋਲੀ ਮਨਾਉਂਦੇ ਹੋਏ ਰਾਜਨਾਥ ਸਿੰਘ। -ਫੋਟੋ: ਪੀਟੀਆਈ
Advertisement

ਲੇਹ, 24 ਮਾਰਚ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਲੇਹ ਵਿੱਚ ਸੈਨਾ ਦੇ ਜਵਾਨਾਂ ਨਾਲ ਹੋਲੀ ਮਨਾਈ ਅਤੇ ਖਰਾਬ ਮੌਸਮੀ ਪ੍ਰਸਥਿਤੀਆਂ ਨਾਲ ਜੂਝਦਿਆਂ ਦੁਸ਼ਮਣਾਂ ਤੋਂ ਦੇਸ਼ ਦੀ ਰੱਖਿਆ ਕਰਨ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਰਾਜਨਾਥ ਸਿੰਘ ਨੇ ਪਹਿਲਾਂ ਦੁਨੀਆ ਦੀ ਸਭ ਤੋਂ ਉੱਚੀ ਰਣਭੂਮੀ ਸਿਆਚਿਨ ਜਾਣਾ ਸੀ ਪਰ ਖਰਾਬ ਮੌਸਮ ਕਾਰਨ ਉਨ੍ਹਾਂ ਦਾ ਦੌਰਾ ਰੱਦ ਕਰ ਦਿੱਤਾ ਗਿਆ ਹੈ। ਉਨ੍ਹਾਂ ਨਾਲ ਥਲ ਸੈਨਾ ਦੇ ਮੁਖੀ ਜਨਰਲ ਮਨੋਜ ਪਾਂਡੇ ਵੀ ਹਾਜ਼ਰ ਸਨ। ਰੱਖਿਆ ਮੰਤਰੀ ਨੇ ਜਵਾਨਾਂ ਦੇ ਮੱਥੇ ’ਤੇ ‘ਗੁਲਾਲ’ ਲਗਾ ਕੇ ਤਿਲਕ ਕੀਤਾ। ਹੋਲੀ ਮਨਾਉਣ ਮਗਰੋਂ ਸੈਨਿਕਾਂ ਨੂੰ ਸੰਬੋਧਨ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਲੱਦਾਖ ਹਿੰਮਤ ਅਤੇ ਬਹਾਦਰੀ ਦੀ ਕੌਮੀ ਰਾਜਧਾਨੀ ਹੈ। ਉਨ੍ਹਾਂ ਕਿਹਾ, ‘‘ਜਿਵੇਂ ਦਿੱਲੀ ਸਾਡੀ ਕੌਮੀ ਰਾਜਧਾਨੀ ਹੈ, ਮੁੰਬਈ ਆਰਥਿਕ ਰਾਜਧਾਨੀ ਹੈ ਅਤੇ ਬੰਗਲੂਰੂ ਤਕਨਾਲੋਜੀ ਰਾਜਧਾਨੀ ਹੈ, ਉਸੇ ਤਰ੍ਹਾਂ ਲੱਦਾਖ ਭਾਰਤ ਦੀ ਹਿੰਮਤ ਅਤੇ ਬਹਾਦਰੀ ਦੀ ਰਾਜਧਾਨੀ ਹੈ।’’ ਰੱਖਿਆ ਮੰਤਰੀ ਨੇ ਕਿਹਾ, ‘‘ਜਦੋਂ ਹਰ ਕੋਈ ਖਰਾਬ ਮੌਸਮ ਕਾਰਨ ਆਪਣੇ ਘਰਾਂ ਵਿੱਚ ਰਹਿਣਾ ਚਾਹੁੰਦਾ ਹੈ ਤਾਂ ਤੁਸੀਂ ਅਤੁੱਟ ਇੱਛਾ ਸ਼ਕਤੀ ਨਾਲ ਆਪਣੇ ਦੁਸ਼ਮਣਾਂ ਤੋਂ ਦੇਸ਼ ਦੀ ਰੱਖਿਆ ਕਰਨ ਲਈ ਡਟੇ ਰਹਿੰਦੇ ਹੋ।’’ ਉਨ੍ਹਾਂ ਕਿਹਾ ਕਿ ਦੇਸ਼ ਫ਼ੌਜੀਆਂ ਦੇ ਸਮਰਪਣ ਅਤੇ ਸੇਵਾ ਲਈ ਹਮੇਸ਼ਾ ਉਨ੍ਹਾਂ ਦਾ ਕਰਜ਼ਦਾਰ ਰਹੇਗਾ।
ਰਾਜਨਾਥ ਸਿੰਘ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਤੁਸੀਂ ਸਾਰੇ ਦੁਸ਼ਮਣਾਂ ਤੋਂ ਸਾਡੀ ਰੱਖਿਆ ਕਰਦਿਆਂ ਸਾਡੇ ਲਈ ਰੱਖਿਆ ਕਰਨ ਵਾਲੇ ਪਰਮਾਤਮਾ ਤੋਂ ਘੱਟ ਨਹੀਂ ਹੋ।’’ ਉਨ੍ਹਾਂ ਹਥਿਆਰਬੰਦ ਬਲਾਂ ਅਤੇ ਉਨ੍ਹਾਂ ਦੇ ਪਰਿਵਾਰ ਦੀ ਭਲਾਈ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਦੀ ਵਚਨਬੱਧਤਾ ਦੁਹਰਾਈ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×