ਰਾਜਨਾਥ ਵੱਲੋਂ ਦੀਵਾਲੀ ਤੱਕ ‘ਵਨ ਰੈਂਕ ਵਨ ਪੈਨਸ਼ਨ’ ਬਕਾਏ ਦੀ ਤੀਜੀ ਕਿਸ਼ਤ ਜਾਰੀ ਕਰਨ ਦੇ ਹੁਕਮ
07:27 AM Nov 10, 2023 IST
Advertisement
ਨਵੀਂ ਦਿੱਲੀ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਸਾਬਕਾ ਫ਼ੌਜੀਆਂ ਨੂੰ ‘ਵਨ ਰੈਂਕ ਵਨ ਪੈਨਸ਼ਨ’ ਤਹਤਿ ਬਕਾਏ ਦੀ ਤੀਜੀ ਕਿਸ਼ਤ ਦੀਵਾਲੀ ਤੱਕ ਜਾਰੀ ਕਰਨ ਦਾ ਨਿਰਦੇਸ਼ ਦਿੱਤਾ ਹੈ। ਰਾਜਨਾਥ ਸਿੰਘ ਦੇ ਦਫ਼ਤਰ ਨੇ ਐਕਸ ’ਤੇ ਕਿਹਾ, ‘‘ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰੱਖਿਆ ਮੰਤਰਾਲੇ ਨੂੰ ‘ਸਪਰਸ਼’ ਪ੍ਰਣਾਲੀ ਤਹਤਿ ਪੈਨਸ਼ਨ ਲੈ ਰਹੇ ਸਾਬਕਾ ਫ਼ੌਜੀਆਂ ਨੂੰ ਦੀਵਾਲੀ ਤੋਂ ਪਹਿਲਾਂ ‘ਵਨ ਰੈਂਕ, ਵਨ ਪੈਨਸ਼ਨ’ ਦੀ ਤੀਜੀ ਕਿਸ਼ਤ ਜਾਰੀ ਕਰਨ ਦਾ ਨਿਰਦੇਸ਼ ਦਿੱਤਾ ਹੈ। ਬੈਂਕਾਂ ਅਤੇ ਹੋਰ ਏਜੰਸੀਆਂ ਨੂੰ ਵੀ ਉਨ੍ਹਾਂ ਦੇ ਮਾਧਿਅਮ ਤੋਂ ਪੈਨਸ਼ਨ ਲੈ ਰਹੇ ਸਾਰੇ ਰੱਖਿਆ ਪੈਨਸ਼ਨਧਾਰਕਾਂ ਲਈ ਅਜਿਹਾ ਕਰਨ ਦਾ ਹੁਕਮ ਦਿੱਤਾ ਗਿਆ ਹੈ।’’ -ਪੀਟੀਆਈ
Advertisement
Advertisement
Advertisement