ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਰਾਜਕੁਮਾਰ ਤੇ ਜਾਹਨਵੀ ਦੀ ਫ਼ਿਲਮ ‘ਮਿਸਟਰ ਅਤੇ ਮਿਸਿਜ਼ ਮਾਹੀ’ ਦਾ ਪੋਸਟਰ ਰਿਲੀਜ਼

07:29 AM May 09, 2024 IST

ਮੁੰਬਈ: ਬੌਲੀਵੁੱਡ ਅਦਾਕਾਰਾ ਜਾਹਨਵੀ ਕਪੂਰ ਅਤੇ ਅਦਾਕਾਰ ਰਾਜਕੁਮਾਰ ਰਾਓ ਨਵੀਂ ਆਉਣ ਵਾਲੀ ਫ਼ਿਲਮ ‘ਮਿਸਟਰ ਐਂਡ ਮਿਸਿਜ਼ ਮਾਹੀ’ ਦਾ ਪੋਸਟਰ ਰਿਲੀਜ਼ ਹੋ ਗਿਆ ਹੈ। ਜਾਹਨਵੀ ਨੇ ਇੰਸਟਾਗ੍ਰਾਮ ’ਤੇ ਦੋ ਪੋਸਟਰ ਸ਼ੇਅਰ ਕੀਤੇ ਹਨ। ਪਹਿਲੇ ਪੋਸਟਰ ਵਿੱਚ ਜਾਹਨਵੀ ਅਤੇ ਰਾਜਕੁਮਾਰ ਨੇ ਭਾਰਤੀ ਕ੍ਰਿਕਟ ਟੀਮ ਦੀ ਜਰਸੀ ਪਾਈ ਹੋਈ ਹੈ ਅਤੇ ਉਹ ਇੱਕ-ਦੂਜੇ ਦੇ ਨੇੜੇ ਖੜ੍ਹੇ ਹਨ। ਉਨ੍ਹਾਂ ਦੇ ਚਿਹਰਿਆਂ ’ਤੇ ਭਾਰਤੀ ਤਿਰੰਗਾ ਪੇਂਟ ਕੀਤਾ ਹੋਇਆ ਹੈ। ਦੂਜੇ ਪੋਸਟਰ ਵਿੱਚ ਜਾਹਨਵੀ ਅਤੇ ਰਾਜਕੁਮਾਰ ਕ੍ਰਿਕਟ ਸਟੇਡੀਅਮ ਦੇ ਸਟੈਂਡ ਵਿੱਚ ਖੁਸ਼ੀ ਜ਼ਾਹਿਰ ਕਰਦੇ ਹੋਏ ਦਿਖਾਈ ਦੇ ਰਹੇ ਹਨ। ਜਾਹਨਵੀ ਨੇ ਪੋਸਟਰ ਸਾਂਝਾ ਕਰਦਿਆਂ ਆਖਿਆ, ‘ਮਿਲੀਏ ਮਿਸਟਰ ਔਰ ਮਿਸਿਜ਼ ਮਾਹੀ ਸੇ... ਇਨਕੇ ਲੀਏ ਲਾਈਫ ਇੱਜ਼ ਕ੍ਰਿਕਟ ਔਰ ਕ੍ਰਿਕਟ ਇੱਜ਼ ਲਾਈਫ... ਕ੍ਰਿਕਟ ਸੇ ਬੜ ਕੇ ਮਿਸਟਰ ਮਾਹੀ ਸਿਰਫ ਅਪਨੀ ਪਿਆਰੀ ਪਤਨੀ ਕੋ ਪਿਆਰ ਕਰਤੇ ਹੈਂ... ਆਗਾਮੀ 31 ਮਈ ਨੂੰ ਸਿਨੇਮਾ ਵਿਚ ਦੇਖੋ ਮਿਸਟਰ ਐਂਡ ਮਿਸਿਜ਼ ਮਾਹੀ..!’ ਅਦਾਕਾਰਾ ਨੇ ਜਿਵੇਂ ਹੀ ਪੋਸਟਰ ਸ਼ੇਅਰ ਕੀਤੇ ਤਾਂ ਪ੍ਰਸ਼ੰਸਕਾਂ ਅਤੇ ਸਿਨੇ ਜਗਤ ਦੀਆਂ ਹਸਤੀਆਂ ਹਾਂ ਪੱਖੀ ਟਿੱਪਣੀਆਂ ਕੀਤੀਆਂ। ਇਸ ਫਿਲਮ ਦਾ ਪੋਸਟਰ ਫਿਲਮ ਦੇ ਨਿਰਮਾਤਾ ਕਰਨ ਜੌਹਰ ਨੇ ਵੀ ਆਪਣੇ ਇੰਸਟਾਗ੍ਰਾਮ ਖਾਤੇ ’ਤੇ ਸਾਂਝਾ ਕੀਤਾ ਹੈ। ਇਹ ਫਿਲਮ ਪਹਿਲਾਂ ਅਪਰੈਲ ਵਿੱਚ ਰਿਲੀਜ਼ ਹੋਣੀ ਸੀ ਜੋ ਹੁਣ 31 ਮਈ ਨੂੰ ਰਿਲੀਜ਼ ਹੋਵੇਗੀ। -ਏਐਨਆਈ

Advertisement

Advertisement
Advertisement