ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਰਾਜਕੋਟ ਗੇਮ ਜ਼ੋਨ ਅੱਗ: ਦੋ ਪੁਲੀਸ ਇੰਸਪੈਕਟਰਾਂ ਤੇ ਨਗਰ ਨਿਗਮ ਦੇ ਕਰਮਚਾਰੀਆਂ ਸਣੇ 6 ਅਧਿਕਾਰ ਮੁਅੱਤਲ

11:56 AM May 27, 2024 IST

ਅਹਿਮਦਾਬਾਦ, 27 ਮਈ
ਗੁਜਰਾਤ ਸਰਕਾਰ ਨੇ ਅੱਜ ਰਾਜਕੋਟ ਦੇ 'ਗੇਮ ਜ਼ੋਨ' ਵਿੱਚ ਲੱਗੀ ਅੱਗ ਦੇ ਸਬੰਧ ਵਿੱਚ ਲਾਪ੍ਰਵਾਹੀ ਦੇ ਦੋਸ਼ ਵਿੱਚ ਦੋ ਪੁਲੀਸ ਇੰਸਪੈਕਟਰਾਂ ਅਤੇ ਸਿਵਲ ਬਾਡੀ ਦੇ ਕਰਮਚਾਰੀਆਂ ਸਮੇਤ 6 ਅਧਿਕਾਰੀਆਂ ਨੂੰ ਤੁਰੰਤ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ। ਮੁਅੱਤਲ ਕੀਤੇ ਵਿਅਕਤੀਆਂ ਵਿੱਚ ਸਹਾਇਕ ਇੰਜਨੀਅਰ ਟਾਊਨ ਪਲੈਨਿੰਗ ਵਿਭਾਗ ਰਾਜਕੋਟ ਨਗਰ ਨਿਗਮ (ਆਰਐਮਸੀ) ਜੈਦੀਪ ਚੌਧਰੀ, ਸਹਾਇਕ ਨਗਰ ਯੋਜਨਾਕਾਰ ਆਰਐੱਮਸੀ ਗੌਤਮ ਜੋਸ਼ੀ, ਉਪ ਕਾਰਜਕਾਰੀ ਇੰਜਨੀਅਰ ਰਾਜਕੋਟ ਸੜਕ ਅਤੇ ਇਮਾਰਤਾਂ ਵਿਭਾਗ ਐੱਮਆਰ ਸੁਮਾ ਅਤੇ ਪਾਰਸ ਕੋਠੀਆ ਅਤੇ ਪੁਲੀਸ ਇੰਸਪੈਕਟਰ ਵੀਆਰ ਪਟੇਲ ਅਤੇ ਐੱਨਆਈ ਰਾਠੌੜ ਸ਼ਾਮਲ ਹਨ।'ਗੇਮ ਜ਼ੋਨ' 'ਚ ਸ਼ਨਿਚਰਵਾਰ ਸ਼ਾਮ ਨੂੰ ਲੱਗੀ ਭਿਆਨਕ ਅੱਗ 'ਚ ਚਾਰ ਬੱਚਿਆਂ ਸਮੇਤ 27 ਵਿਅਕਤੀਆਂ ਦੀ ਮੌਤ ਹੋ ਗਈ ਸੀ। ਸਰਕਾਰੀ ਹੁਕਮ ਮੁਤਾਬਕ ਤਿੰਨ ਅਧਿਕਾਰੀਆਂ ਨੂੰ 'ਇਸ 'ਗੇਮ ਜ਼ੋਨ' ਨੂੰ ਜ਼ਰੂਰੀ ਇਜਾਜ਼ਤ ਤੋਂ ਬਿਨਾਂ ਚਲਾਉਣ ਦੀ ਇਜਾਜ਼ਤ ਦੇਣ 'ਚ ਘੋਰ ਲਾਪ੍ਰਵਾਹੀ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਇਹ ਸਾਹਮਣੇ ਆਇਆ ਹੈ ਕਿ ਜਿਸ 'ਗੇਮ ਜ਼ੋਨ' 'ਚ ਅੱਗ ਲੱਗੀ ਸੀ, ਉਸ ਨੂੰ ਬਿਨਾਂ ਫਾਇਰ ਸੇਫਟੀ ਨੋ-ਆਬਜੈਕਸ਼ਨ ਸਰਟੀਫਿਕੇਟ ਦੇ ਚਲਾਇਆ ਜਾ ਰਿਹਾ ਸੀ।

Advertisement

Advertisement
Advertisement