For the best experience, open
https://m.punjabitribuneonline.com
on your mobile browser.
Advertisement

ਸਾਜਿਦ ਨਾਡਿਆਡਵਾਲਾ ਦੀ ਅਗਲੀ ਫਿਲਮ ਵਿੱਚ ਨਜ਼ਰ ਆਉਣਗੇ ਰਜਨੀਕਾਂਤ

07:20 AM Feb 28, 2024 IST
ਸਾਜਿਦ ਨਾਡਿਆਡਵਾਲਾ ਦੀ ਅਗਲੀ ਫਿਲਮ ਵਿੱਚ ਨਜ਼ਰ ਆਉਣਗੇ ਰਜਨੀਕਾਂਤ
Advertisement

ਮੁੰਬਈ: ਫਿਲਮਸਾਜ਼ ਸਾਜਿਦ ਨਾਡਿਆਡਵਾਲਾ ਨੇ ਦੱਖਣੀ ਫਿਲਮਾਂ ਦੇ ਸੁਪਰਸਟਾਰ ਰਜਨੀਕਾਂਤ ਨਾਲ ਇਕ ਫਿਲਮ ਬਣਾਉਣ ਦਾ ਐਲਾਨ ਕੀਤਾ ਹੈ ਪਰ ਇਸ ਫਿਲਮ ਦੇ ਵੇਰਵੇ ਨਸ਼ਰ ਨਹੀਂ ਕੀਤੇ। ‘ਛਿਛੋਰੇ’, ‘83’, ‘ਬਵਾਲ’ ਤੇ ‘ਹਾਊਸਫੁੱਲ’ ਦੀਆਂ ਚਾਰ ਫਿਲਮਾਂ ਬਣਾ ਚੁੱਕੇ ਫਿਲਮ ਨਿਰਮਾਤਾ ਨੇ ਅੱਜ ਆਪਣੇ ਸੋਸ਼ਲ ਮੀਡੀਆ ਖਾਤੇ ’ਤੇ ਸੁਪਰਸਟਾਰ ਨਾਲ ਖਿਚਵਾਈ ਇਕ ਤਸਵੀਰ ਸਾਂਝੀ ਕੀਤੀ ਹੈ। ਉਨ੍ਹਾਂ ਇਸ ਫੋਟੋ ਦੀ ਕੈਪਸ਼ਨ ਵਿਚ ਲਿਖਿਆ, ‘ਮਹਾਨ ਰਜਨੀਕਾਂਤ ਸਰ ਨਾਲ ਸਹਿਯੋਗ ਕਰਨਾ ਸੱਚਾ ਸਨਮਾਨ ਹੈ! ਜਦੋਂ ਅਸੀਂ ਇਕੱਠੇ ਕੰਮ ਕਰਨ ਦੀ ਤਿਆਰੀ ਕਰਦੇ ਹਾਂ ਤਾਂ ਉਮੀਦ ਹੋਰ ਵਧ ਜਾਂਦੀ ਹੈ!’ ਸਾਜਿਦ ਨੇ ਇਸ ਪੋਸਟ ਨੂੰ ਅਪਲੋਡ ਕਰਦਿਆਂ ਫਿਲਮ ਦੇ ਵੇਰਵੇ ਨਹੀਂ ਦਿੱਤੇ ਪਰ ਸੂਤਰਾਂ ਅਨੁਸਾਰ ਇਹ ਇੱਕ ਪੈਨ-ਇੰਡੀਆ ਫਿਲਮ ਹੋਵੇਗੀ ਅਤੇ ਇਸ ਬਾਰੇ ਜਲਦੀ ਹੀ ਐਲਾਨ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਰਜਨੀਕਾਂਤ ਦੀ ਹਾਲ ਹੀ ਵਿਚ ਫਿਲਮ ‘ਲਾਲ ਸਲਾਮ’ ਰਿਲੀਜ਼ ਹੋਈ ਸੀ ਜੋ ਤਾਮਿਲ ਐਕਸ਼ਨ ਫਿਲਮ ਹੈ, ਜਿਸ ਦਾ ਨਿਰਦੇਸ਼ਨ ਸੁਪਰਸਟਾਰ ਦੀ ਬੇਟੀ ਐਸ਼ਵਰਿਆ ਰਜਨੀਕਾਂਤ ਨੇ ਕੀਤਾ ਹੈ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×