ਰਜਨੀਕਾਂਤ ਅਤੇ ਅਮਿਤਾਭ ਬੱਚਨ ਵੱਲੋਂ ਫ਼ਿਲਮ ‘ਥਲਾਈਵਰ 170’ ਦੀ ਸ਼ੂਟਿੰਗ ਸ਼ੁਰੂ
ਚੇਨੱਈ: ਉੱਘੇ ਅਦਾਕਾਰ ਰਜਨੀਕਾਂਤ ਅਤੇ ਅਮਿਤਾਭ ਬੱਚਨ ਨੇ ਇੱਥੇ ਅੱਜ ਨਿਰਦੇਸ਼ਕ ਟੀ.ਜੇ. ਗਨਾਂਵਲ ਦੀ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਇਸ ਤੋੋਂ ਪਹਿਲਾਂ ਇਹ ਜੋੜੀ ਸਾਲ 1991 ਵਿੱਚ ਆਈ ਫ਼ਿਲਮ ‘ਹਮ’ ਵਿੱਚ ਨਜ਼ਰ ਆਈ ਸੀ। ਇਹ ਫ਼ਿਲਮ ‘ਲਾਇਕਾ ਪ੍ਰੋਡਕਸ਼ਨਜ਼’ ਦੇ ਬੈਨਰ ਹੇਠ ਬਣ ਰਹੀ ਹੈ। ਫ਼ਿਲਮ ਨੂੰ ਲੈ ਕੇ ਉਤਸ਼ਾਹਿਤ ਰਜਨੀਕਾਂਤ (72) ਨੇੇ ਫ਼ਿਲਮ ਦੇ ਸੈੱਟ ’ਤੇ ਬੱਚਨ ਨਾਲ ਆਪਣੀ ਤਸਵੀਰ ਸੋਸ਼ਲ ਮੀਡੀਆ ਮੰਚ ‘ਐਕਸ’ ਉੱਤੇ ਸਾਂਝੀ ਕੀਤੀ ਹੈ। ਰਜਨੀਕਾਂਤ ਨੇ ਕਿਹਾ, ‘ਮੈਂ 33 ਸਾਲ ਬਾਅਦ ਆਪਣੇ ਮਾਰਗਦਰਸ਼ਕ ਅਮਿਤਾਭ ਬੱਚਨ ਨਾਲ ਮੁੜ ਕੰਮ ਕਰ ਰਿਹਾ ਹਾਂ। ਅਸੀਂ ਟੀ.ਜੇ. ਗਨਾਂਵਲ ਵੱਲੋਂ ਬਣਾਈ ਜਾਣ ਵਾਲੀ ਫ਼ਿਲਮ ‘ਥਲਾਈਵਰ 170’ ਵਿੱਚ ਕੰਮ ਕਰ ਰਹੇ ਹਾਂ। ਮੈਂ ਬਹੁਤ ਖੁਸ਼ ਹਾਂ।’ ਅਮਿਤਾਭ ਬੱਚਨ (81) ਨੇ ਅੱਜ ਤੜਕੇ ਆਪਣੇ ਬਲਾਗ ’ਤੇ ਆਖਿਆ ਕਿ ਉਹ ਰਜਨੀਕਾਂਤ ਨਾਲ ਫ਼ਿਲਮ ਦਾ ਪਹਿਲਾ ਸੀਨ ਸ਼ੂਟ ਕਰਨ ਵਾਲੇ ਹਨ।’ ਇਸ ਫ਼ਿਲਮ ਦਾ ਐਲਾਨ ਮਾਰਚ ਵਿੱਚ ਕੀਤੀ ਗਿਆ ਸੀ ਅਤੇ ਇਹ ਰਜਨੀਕਾਂਤ ਦੀ 170ਵੀਂ ਫ਼ਿਲਮ ਹੋਵੇਗੀ। ਇਸ ਫ਼ਿਲਮ ਵਿੱਚ ਫਹਾਦ ਫਾਸਿਲ, ਰਾਣਾ ਦੱਗੂਬਤੀ, ਰਿਤਿਕਾ ਸਿੰਘ, ਮੰਜੂ ਵਾਰੀਅਰ ਅਤੇ ਦੁਸ਼ਾਰਾ ਵਿਜਿਆਨ ਵੀ ਹਨ। -ਪੀਟੀਆਈ