ਰਜਨੀ ਸ਼ਰਮਾ ਨੂੰ ਅਰਜਨ ਸਿੰਘ ਧੂਮਾ ਪੁਰਸਕਾਰ ਨਾਲ ਨਿਵਾਜਿਆ
ਸੁਰਜੀਤ ਮਜਾਰੀ
ਬੰਗਾ, 27 ਅਕਤੂਬਰ
ਦੋਆਬਾ ਸਾਹਿਤ ਸਭਾ ਲਧਾਣਾ ਝਿੱਕਾ ਵਲੋਂ ਚੜ੍ਹਤ ਸਿੰਘ ਮੁਕੱਦਮ ਯਾਦਗਾਰੀ ਲਾਇਬਰੇਰੀ ਵਿੱਚ ਸਾਲਾਨਾ ਸਮਾਗਮ ਕਰਵਾਇਆ ਗਿਆ। ਇਸ ਵਿੱਚ ਅਰਜਨ ਸਿੰਘ ਧੂਮਾ ਯਾਦਗਾਰੀ ਪੁਰਸਕਾਰ ਨਾਮਵਾਰ ਸ਼ਾਇਰਾ ਰਜਨੀ ਸ਼ਰਮਾ ਨੂੰ ਪ੍ਰਦਾਨ ਕੀਤਾ ਗਿਆ। ਇਸ ਦੇ ਨਾਲ ਪਵਨ ਕੁਮਾਰ ਭੰਮੀਆਂ ਨੂੰ ਜੁਗਿੰਦਰ ਸਿੰਘ ਕੰਵਲ ਪੁਰਸਕਾਰ, ਜਸਵੰਤ ਕੌਰ ਸੈਣੀ ਨੂੰ ਸਾਥੀ ਲੁਧਿਆਣਵੀ ਪੁਰਸਕਾਰ, ਅਮਰਜੀਤ ਕੌਰ ਅਮਰ ਨੂੰ ਪਾਖਰ ਸਿੰਘ ਮੱਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਦੌਰਾਨ ਤਾਰਾ ਰਾਮ ਚੇੜਾ ਦੀ ਪੁਸਤਕ ‘ਬਿਰਹਾ ਵਿਹੜੇ ਵਸਿਆ’ ਅਤੇ ਗੁਰਦੀਪ ਸਿੰਘ ਮੁਕੱਦਮ ਦੀ ਪੁਸਤਕ ‘ਮੇਰੇ ਸਾਹੀਂ ਵਸਿਆ ਮੇਰਾ ਪਿੰਡ ਲਧਾਣਾ ਝਿੱਕਾ’ ਵੀ ਰਿਲੀਜ਼ ਕੀਤੀਆਂ ਗਈਆਂ।
ਉਕਤ ਰਸਮਾਂ ਨਿਭਾਉਣ ਵਾਲਿਆਂ ਵਿੱਚ ਸ਼ਾਮਲ ਕੇਂਦਰ ਲੇਖਕ ਸਭਾ (ਸੇਖੋਂ) ਦੇ ਜਨਰਲ ਸਕੱਤਰ ਪ੍ਰੋ. ਸੰਧੂ ਵਰਿਆਣਵੀ ਨੇ ਕਿਹਾ ਕਿ ਅਜੋਕੀ ਸਮਾਜਿਕ ਵਿਵਸਥਾ ਨੂੰ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕਰਨ ਕਰਨ ਲਈ ਕਦਰਾਂ ਕੀਮਤਾਂ ਨਾਲ ਜੁੜੇ ਸਾਹਿਤ ਦੇ ਪਸਾਰ ਦੀ ਲੋੜ ਹੈ। ਸੰਸਥਾ ਦੇ ਵਿੱਤ ਸਕੱਤਰ ਗੁਰਦੀਪ ਸਿੰਘ ਮੁਕੱਦਮ ਨੇ ਦੱਸਿਆ ਕਿ ਦੁਆਬਾ ਸਾਹਿਤ ਸਭਾ ਲਧਾਣਾ ਝਿੱਕਾ ਨੇ ਆਪਣੇ ਛੋਟੇ ਜਿਹੇ ਸਫ਼ਰ ਵਿੱਚ ਸਾਹਿਤਕ ਸੇਵਾਵਾਂ ਦਾ ਵਿਸ਼ਾਲ ਘੇਰਾ ਘੱਤਿਆ ਹੈ।