ਰਾਜਿੰਦਰਾ ਹਸਪਤਾਲ ਦੇ ਮੁਲਾਜ਼ਮਾਂ ਦੀਆਂ ਮੰਗਾਂ ਦੇ ਹੱਲ ਦਾ ਭਰੋਸਾ
ਖੇਤਰੀ ਪ੍ਰਤੀਨਿਧ
ਪਟਿਆਲਾ, 7 ਮਾਰਚ
ਐਂਪਲਾਈਜ਼ ਵੈਲਫੇਅਰ ਜੁਆਇੰਟ ਐਕਸ਼ਨ ਕਮੇਟੀ ਰਾਜਿੰਦਰਾ ਹਸਪਤਾਲ ਅਤੇ ਮੈਡੀਕਲ ਕਾਲਜ ਪਟਿਆਲਾ ਦੇ ਆਗੂਆਂ ਨੇ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਸਵਰਨ ਸਿੰਘ ਬੰਗਾ ਦੀ ਅਗਵਾਈ ਹੇਠ ਅੱਜ ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਵਫਦ ਵੱਲੋਂ ਰੱਖੀਆਂ ਮੰਗਾਂ ਦਾ ਦਸ ਦਿਨਾਂ ਅੰਦਰ ਨਿਪਟਾਰਾ ਕਰਨ ਦਾ ਭਰੋਸਾ ਦਿੱਤਾ।
ਇਸ ਮੀਟਿੰਗ ਵਿਚ ਅਧਿਕਾਰੀਆਂ ਵਿੱਚੋਂ ਡਾ. ਗਰੀਸ਼ ਸਾਹਨੀ ਮੈਡੀਕਲ ਸੁਪਰਡੈਂਟ ਤੇ ਡਾ. ਗੁਰਜੀਤ ਸਿੰਘ ਗਾਂਧੀ ਡਿਪਟੀ ਮੈਡੀਕਲ ਸੁਪਰਡੈਂਟ ਮੌਜੂਦ ਸਨ। ਐਕਸ਼ਨ ਕਮੇਟੀ ਦੇ ਵਫ਼ਦ ਵਿੱਚ ਪ੍ਰਧਾਨ ਸਵਰਨ ਸਿੰਘ ਬੰਗਾ, ਰਾਜੇਸ਼ ਗੋਲੂ ਪ੍ਰਧਾਨ ਦਰਜਾ ਚਾਰ, ਅਰੁਨ ਕੁਮਾਰ ਪ੍ਰਧਾਨ ਮੈਡੀਕਲ ਕਾਲਜ, ਮੋਨਿਕਾ ਮਸੀਹ ਸਲਾਹਕਾਰ, ਦੇਸਰਾਜ ਜਨਰਲ ਸਕੱਤਰ ਤੇ ਹਰਸ਼ਦੀਪ ਸਿੰਘ ਆਦਿ ਸ਼ਾਮਲ ਸਨ। ਵਫ਼ਦ ਨੇ ਸੁਪਰਡੈਂਟ ਅੱਗੇ ਵਾਰਡ ਅਟੈਂਡੈਂਟ ਦੀਆਂ ਆਸਾਮੀਆਂ ਭਰਨ, 15/01/2015 ਤੋਂ ਪਹਿਲਾਂ ਅਪਲਾਈ ਕਰਕੇ ਨੌਕਰੀ ਜੁਆਇੰਨ ਕਰਨ ਵਾਲੇ ਕਰਮਚਾਰੀਆਂ ਦੀਆਂ ਤਨਖਾਹਾਂ ਦੇ ਬਕਾਏ ਜਾਰੀ ਕਰਨ, ਇਲੈਕਟ੍ਰੀਸ਼ਨ ਗਰੇਡ-2 ਨੂੰ 2400 ਗਰੇਡ ਪੇਅ ਦੇ ਬਕਾਏ ਜਾਰੀ ਕਰਨ ਸਮੇਤ ਹੋਰ ਮੰਗਾਂ ਰੱਖੀਆਂ।