ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰਾਜਿੰਦਰ ਕੌਰ ਸਰਬਸੰਮਤੀ ਨਾਲ ਪਿੰਡ ਮਾਣਕੀ ਦੀ ਸਰਪੰਚ ਬਣੀ

06:40 AM Oct 08, 2024 IST
ਪਿੰਡ ਮਾਣਕੀ ਵਿੱਚ ਸਰਬਸੰਮਤੀ ਨਾਲ ਚੁਣੀ ਗਈ ਪੰਚਾਇਤ ਦਾ ਸਨਮਾਨ ਕਰਦੇ ਹੋਏ ਪਿੰਡ ਵਾਸੀ।

ਮੁਕੰਦ ਸਿੰਘ ਚੀਮਾ
ਸੰਦੌੜ, 7 ਅਕਤੂਬਰ
ਪੰਚਾਇਤੀ ਚੋਣਾਂ ਵਿੱਚ ਪਿੰਡ ਮਾਣਕੀ ਦੇ ਲੋਕਾਂ ਨੇ ਭਾਈਚਾਰਕ ਸਾਂਝ ਦਾ ਸਬੂਤ ਦਿੰਦੇ ਹੋਏ ਸਰਬਸੰਮਤੀ ਨਾਲ ਪੰਚਾਇਤ ਦੀ ਚੋਣ ਕੀਤੀ ਹਾਲਾਂਕਿ ਇਕ ਵਿਅਕਤੀ ਵੱਲੋਂ ਸਰਪੰਚ ਦੇ ਲਈ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਸਨ ਪਰ ਅੱਜ ਉਸਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ, ਜਿਸ ਤੋਂ ਬਾਅਦ ਰਾਜਿੰਦਰ ਕੌਰ ਪਤਨੀ ਮਿਸਤਰੀ ਸੁਖਦੇਵ ਸਿੰਘ ਸਰਪੰਚ ਬਿਨਾਂ ਚੋਣ ਤੋਂ ਸਰਪੰਚ ਚੁਣੀ ਗਈ ਜਦਕਿ ਸੁਖਦੇਵ ਸਿੰਘ ਕਾਕੂ, ਮਨਪ੍ਰੀਤ ਕੌਰ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਸ਼ਮਸੇਰ ਸਿੰਘ, ਕਰਮਜੀਤ ਕੌਰ ਅਤੇ ਬਲਵਿੰਦਰ ਕੌਰ ਸਰਬਸੰਮਤੀ ਨਾਲ ਪੰਚ ਚੁਣੇ ਗਏ। ਨਵ-ਨਿਯੁਕਤ ਪੰਚਾਇਤ ਦਾ ਪਿੰਡ ਵਾਸੀਆਂ ਵਲੋਂ ਅੱਜ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਆੜ੍ਹਤੀਆ ਸੁਖਮਿੰਦਰ ਸਿੰਘ ਮਾਣਕੀ, ਨੰਬਰਦਾਰ ਭਗਵਾਨ ਸਿੰਘ ਮਾਣਕੀ, ਤਰਨਜੀਤ ਸਿੰਘ, ਨੰਬਰਦਾਰ ਜਗਜੀਤ ਸਿੰਘ, ਸੇਵਕ ਸਿੰਘ ਭੋਲਾ, ਗੁਰਦਰਸ਼ਨ ਸਿੰਘ ਦਰਸੀ, ਮਿਸਤਰੀ ਸੁਖਵਿੰਦਰ ਸਿੰਘ, ਜਸਵੀਰ ਸਿੰਘ ਕਾਲਾ, ਗੁਰਵੀਰ ਸਿੰਘ, ਸੇਵਾ ਸਿੰਘ, ਪਰਮਜੀਤ ਸਿੰਘ, ਪਿੰਦਰੀ ਮਾਣਕੀ ਤੋਂ ਇਲਾਵਾ ਪਿੰਡ ਦੇ ਪਤਵੰਤੇ ਹਾਜ਼ਰ ਸਨ।

Advertisement

ਸੰਦੌੜ ਹਲਕੇ ਦੇ ਅੱਧੀ ਦਰਜਨ ਪਿੰਡਾਂ ਵਿੱਚ ਸਰਬਸੰਮਤੀ ਹੋਈ

ਪੰਚਾਇਤੀ ਚੋਣਾਂ ਵਿੱਚ ਅੱਜ ਆਖਰੀ ਦਿਨ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਤਾਰੀਖ ਲੰਘ ਜਾਣ ’ਤੇ ਪਿੰਡਾਂ ਦੀ ਸਥਿਤੀ ਸਪੱਸ਼ਟ ਹੋ ਗਈ ਹੈ। ਸੰਦੌੜ ਸਰਕਲ ਦੇ 6 ਪਿੰਡਾਂ ਵਿਚ ਸਰਬਸੰਮਤੀ ਨਾਲ ਚੋਣ ਹੋਈ ਹੈ ਜਦਕਿ ਬਾਕੀ ਪਿੰਡਾਂ ਵਿੱਚ ਸਖ਼ਤ ਮੁਕਾਬਲੇ ਹੋਣ ਦੇ ਆਸਾਰ ਹਨ। ਸੰਤ ਬਾਬਾ ਅਤਰ ਸਿੰਘ ਖਾਲਸਾ ਕਾਲਜ ਸੰਦੌੜ ਵਿੱਚ ਸੰਦੌੜ ਅਤੇ ਮਹੋਲੀ ਕਲਾਂ ਜ਼ੋਨ ਦੇ 18 ਪਿੰਡਾਂ ਦੀਆਂ ਪੰਚਾਇਤਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਸਨ। ਉਨ੍ਹਾਂ ਵਿਚੋਂ 55 ਸਰਪੰਚਾਂ ਦੇ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਭਰੇ ਸਨ ਜਿਨ੍ਹਾਂ ਵਿਚੋਂ ਅੱਜ 22 ਵਿਅਕਤੀਆਂ ਨੇ ਆਪਣੇ ਕਾਗਜ਼ ਵਾਪਸ ਲੈ ਲਏ ਹਨ ਜਦਕਿ ਪਿੰਡ ਮਾਣਕੀ, ਸੰਦੌੜ, ਬਾਪਲਾ, ਫੌਜੇਵਾਲ, ਇਬਰਾਹੀਮਪੁਰਾ, ਧਲੇਰ ਖੁਰਦ ਪਿੰਡ ਵਿਚ ਸਰਬਸੰਮਤੀ ਨਾਲ ਸਰਪੰਚ ਚੁਣੇ ਗਏ ਜਦਕਿ ਕਈ ਪਿੰਡਾਂ ਵਿਚ ਪੰਚਾਂ ਦੀ ਚੋਣ ਸਰਬਸੰਮਤੀ ਨਾਲ ਹੋਈ ਹੈ। ਸੰਦੌੜ ਇਲਾਕੇ ਦੇ ਜ਼ਿਆਦਾਤਰ ਪਿੰਡਾਂ ਵਿੱਚ ਦੋ ਧਿਰਾਂ ਦਰਮਿਆਨ ਹੀ ਸਰਪੰਚਾਂ ਦੇ ਮੁਕਾਬਲੇ ਹੋਣਗੇ। ਪਿੰਡ ਮਹੋਲੀ ਕਲਾਂ ਵਿੱਚ ਤਿੰਨ ਵਿਅਕਤੀ ਸਰਪੰਚੀ ਦੀ ਚੋਣ ਲਈ ਮੈਦਾਨ ਵਿੱਚ ਹਨ। ਪਿੰਡ ਮਾਣਕੀ ਤੋਂ ਰਾਜਿੰਦਰ ਕੌਰ ਪਤਨੀ ਮਿਸਤਰੀ ਸੁਖਦੇਵ ਸਿੰਘ, ਬਾਪਲਾ ਤੋਂ ਚਰਨਜੀਤ ਕੌਰ ਪਤਨੀ ਹਰਬੰਸ ਸਿੰਘ ਝੂੰਦ, ਇਬਰਾਹਮੀਪੁਰ ਤੋਂ ਸੁਦਾਗਰ ਖਾਂ, ਸੰਦੌੜ ਤੋਂ ਚਰਨਜੀਤ ਕੌਰ ਅਤੇ ਪਿੰਡ ਫੌਜੇਵਾਲ ਤੋਂ ਗੁਰਮੀਤ ਕੌਰ ਪਤਨੀ ਜਗਮੋਹਨ ਸਿੰਘ ਬਿਨਾਂ ਮੁਕਾਬਲੇ ਤੋਂ ਚੋਣ ਜਿੱਤ ਚੁੱਕੇ ਹਨ।

Advertisement
Advertisement