ਰਜਿੰਦਰ ਜੈਨ ਕਾਕਾ ਲੋਕ ਸੇਵਾ ਸੁਸਾਇਟੀ ਦੇ ਪ੍ਰਧਾਨ ਬਣੇ
ਜਗਰਾਉਂ:
ਸਮਾਜ ਸੇਵੀ ਸੰਸਥਾ ਲੋਕ ਸੇਵਾ ਸੁਸਾਇਟੀ ਦਾ ਸਾਲਾਨਾ ਸਮਾਗਮ ਇਥੇ ਇੱਕ ਹੋਟਲ ਵਿੱਚ ਚੇਅਰਮੈਨ ਗੁਲਸ਼ਨ ਅਰੋੜਾ ਦੀ ਅਗਵਾਈ ਹੇਠ ਹੋਇਆ। ਸਮਾਗਮ ਵਿੱਚ ਨਵੇਂ ਸਾਲ ਦੀ ਟੀਮ ਦਾ ਐਲਾਨ ਕਰਦਿਆਂ ਨਵੀਂ ਟੀਮ ਨੂੰ ਚਾਰਜ ਸੰਭਾਲਿਆ ਗਿਆ। ਨਵੀਂ ਚੁਣੀ ਗਈ ਟੀਮ ਵਿੱਚ ਚੇਅਰਮੈਨ ਗੁਲਸ਼ਨ ਅਰੋੜਾ, ਸਰਪ੍ਰਸਤ ਰਜਿੰਦਰ ਜੈਨ, ਪ੍ਰਧਾਨ ਰਜਿੰਦਰ ਜੈਨ ਕਾਕਾ, ਸੈਕਟਰੀ ਕੁਲਭੂਸ਼ਨ ਗੁਪਤਾ, ਕੈਸ਼ੀਅਰ ਸੁਨੀਲ ਬਜਾਜ ਤੋਂ ਇਲਾਵਾ ਪ੍ਰਾਜੈਕਟ ਕੈਸ਼ੀਅਰ ਰਾਜੀਵ ਗੁਪਤਾ, ਪ੍ਰਾਜੈਕਟ ਚੇਅਰਮੈਨ ਮਨੋਹਰ ਸਿੰਘ ਟੱਕਰ, ਵਾਈਸ ਚੇਅਰਮੈਨ ਸੁਖਜਿੰਦਰ ਢਿੱਲੋਂ ਤੇ ਕੰਵਲ ਕੱਕੜ, ਸੀਨੀਅਰ ਵਾਈਸ ਪ੍ਰਧਾਨ ਮਦਨ ਲਾਲ ਅਰੋੜਾ, ਵਾਈਸ ਪ੍ਰਧਾਨ ਕਪਿਲ ਸ਼ਰਮਾ, ਡਾਕਟਰ ਵਿਵੇਕ ਗੋਇਲ ਤੇ ਪ੍ਰੇਮ ਬਾਂਸਲ, ਜੁਆਇੰਟ ਸੈਕਟਰੀ ਮੁਕੇਸ਼ ਗੁਪਤਾ, ਜੁਆਇੰਟ ਕੈਸ਼ੀਅਰ ਗੋਪਾਲ ਗੁਪਤਾ, ਸਲਾਹਕਾਰ ਪਰਵੀਨ ਮਿੱਤਲ, ਵਿਨੋਦ ਬਾਂਸਲ, ਇਕਬਾਲ ਸਿੰਘ ਕਟਾਰੀਆ ਤੇ ਲਾਕੇਸ਼ ਟੰਡਨ ਚੁਣੇ ਗਏ। ਇਸ ਤੋਂ ਇਲਾਵਾ ਸੁਖਦੇਵ ਗਰਗ, ਨੀਰਜ ਮਿੱਤਲ ਤੇ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ ਨੂੰ ਪੀਆਰਓ ਨਿਯੁਕਤ ਕੀਤਾ ਗਿਆ। -ਨਿੱਜੀ ਪੱਤਰ ਪ੍ਰੇਰਕ