ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਰਾਜੇਸ਼ ਰਿਖੀ ਦਾ ਡਾ. ਅੰਬੇਡਕਰ ਐਵਾਰਡ ਨਾਲ ਸਨਮਾਨ

07:15 AM Apr 24, 2024 IST
ਪੰਛੀ ਪਿਆਰੇ ਮੁਹਿੰਮ ਦੇ ਸੰਚਾਲਕ ਰਾਜੇਸ਼ ਰਿਖੀ ਨੂੰ ਸਟੇਟ ਐਵਾਰਡ ਦੇਣ ਮੌਕੇ ਭਾਰਤੀ ਅੰਬੇਡਕਰ ਮਿਸ਼ਨ ਦੇ ਆਗੂ। ਫੋਟੋ: ਚੀਮਾ

ਪੱਤਰ ਪ੍ਰੇਰਕ
ਸੰਦੌੜ, 23 ਅਪਰੈਲ
ਪਿਛਲੇ ਦੋ ਦਹਾਕਿਆਂ ਤੋਂ ਹਜ਼ਾਰਾਂ ਰੁੱਖ ਲਗਾ ਕੇ ਉਨ੍ਹਾਂ ਨੂੰ ਪਾਲ ਰਹੇ, ਵਾਤਾਵਰਨ ਤੇ ਪੰਛੀਆਂ ਦੀ ਸੇਵਾ ਸੰਭਾਲ ਲਈ ਕੰਮ ਕਰਨ ਵਾਲੀ ਮੁਹਿੰਮ ‘ਪੰਛੀ ਪਿਆਰੇ’ ਅਤੇ ਝੁੱਗੀਆਂ ਵਿੱਚ ਵਸਦੇ ਬੱਚਿਆਂ ਨੂੰ ਸਿੱਖਿਆ ਮੁਹੱਈਆ ਕਰਵਾਉਣ ਲਈ ਚੱਲ ਰਹੀ ਮੁਹਿੰਮ ‘ਰੌਸ਼ਨੀ’ ਦੇ ਮੁੱਖ ਸੰਚਾਲਕ ਰਾਜੇਸ਼ ਰਿਖੀ ਪੰਜਗਰਾਈਆਂ ਨੂੰ ਭਾਰਤੀ ਅੰਬੇਡਕਰ ਮਿਸ਼ਨ ਭਾਰਤ ਵੱਲੋਂ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਸੰਗਰੂਰ ਵਿੱਚ ਕਰਵਾਏ ਗਏ ਸੂਬਾਈ ਸਮਾਗਮ ਦੌਰਾਨ ਡਾ.ਅੰਬੇਡਕਰ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।
ਰਾਜੇਸ਼ ਰਿਖੀ ਨੇ ਕਿਹਾ ਕਿ ਸਮਾਜ ਸੇਵੀਆਂ ਦਾ ਹੌਸਲਾ ਵਧਾਉਣ ਲਈ ਮਿਸ਼ਨ ਦੇ ਮੁੱਖ ਸਰਪ੍ਰਸਤ ਪੂਨਮ ਕਾਂਗੜਾ ਅਤੇ ਕੌਮੀ ਪ੍ਰਧਾਨ ਦਰਸ਼ਨ ਸਿੰਘ ਕਾਂਗੜਾ ਦਾ ਧੰਨਵਾਦ ਹੈ ਅਤੇ ਇਹ ਐਵਾਰਡ ਪੂਰੀ ਟੀਮ ਦੀ ਮਿਹਨਤ ਦਾ ਨਤੀਜਾ ਹੈ। ਜ਼ਿਕਰਯੋਗ ਹੈ ਕਿ ਹੁਣ ਤੱਕ ਪੰਛੀਆਂ ਲਈ ਆਲ੍ਹਣੇ, ਪਾਣੀ ਤੇ ਕਟੋਰੇ ਵੰਡਣ ਸਮੇਤ ਟੀਮ ਰੌਸ਼ਨੀ ਵੱਲੋਂ ਬਲਵੀਰ ਸਿੰਘ ਸੰਧੂ ਦੀ ਅਗਵਾਈ ਹੇਠ 51 ਬਿਨਾਂ ਮਾਪਿਆਂ ਦੇ ਬੇਸਹਾਰਾ ਬੱਚਿਆਂ ਨੂੰ ਪੜ੍ਹਾਈ ਲਈ ਗੋਦ ਲਿਆ ਜਾ ਚੁੱਕਿਆ ਹੈ ਤੇ ਝੁੱਗੀ ਝੋਪੜੀ ਵਾਲੇ ਬੱਚਿਆਂ ਨੂੰ ਪੜ੍ਹਾਇਆ ਜਾ ਰਿਹਾ ਹੈ।
ਪੰਛੀ ਪਿਆਰੇ ਮੁਹਿੰਮ ਦੇ ਸੰਚਾਲਕ ਰਾਜੇਸ਼ ਰਿਖੀ ਨੂੰ ਸਟੇਟ ਐਵਾਰਡ ਦੇਣ ਮੌਕੇ ਭਾਰਤੀ ਅੰਬੇਡਕਰ ਮਿਸ਼ਨ ਦੇ ਆਗੂ। ਫੋਟੋ: ਚੀਮਾ

Advertisement

Advertisement
Advertisement