ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰਾਜੇਸ਼ ਕੁਮਾਰ ਪਰਾਸ਼ਰ ਪ੍ਰਧਾਨ ਤੇ ਮੋਨਿਕਾ ਸੋਨੀ ਜਨਰਲ ਸਕੱਤਰ ਚੁਣੇ ਗਏ

07:26 AM Jul 07, 2024 IST
ਡੈਮੋਕਰੈਟਿਕ ਟੀਚਰਜ਼ ਫਰੰਟ ਚੋਣ ਇਜਲਾਸ ਮੌਕੇ ਚੁਣੇ ਗਏ ਅਹੁਦੇਦਾਰ।

ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 6 ਜੁਲਾਈ
ਡੈਮੋਕਰੈਟਿਕ ਟੀਚਰਜ਼ ਫਰੰਟ (ਡੀਟੀਐੱਫ) ਪੰਜਾਬ ਦੇ ਸੰਵਿਧਾਨ ਵੱਲੋਂ ਦਿੱਤੇ ਅਧਿਕਾਰਾਂ ਅਨੁਸਾਰ ਅੱਜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨਵਾਂਕੋਟ ਵਿੱਚ ਬਲਾਕ ਅੰਮ੍ਰਿਤਸਰ-4 ਦਾ ਭਰਵੀਂ ਗਿਣਤੀ ਚੋਣ ਇਜਲਾਸ ਸੰਪਨ ਹੋਇਆ। ਸੂਬਾ ਵਿੱਤ ਸਕੱਤਰ ਕਮ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਅਸ਼ਵਨੀ ਅਵੱਸਥੀ ਅਤੇ ਜ਼ਿਲ੍ਹਾ ਜਨਰਲ ਸਕੱਤਰ ਗੁਰਬਿੰਦਰ ਸਿੰਘ ਖਹਿਰਾ ਨੇ ਜਥੇਬੰਦਕ ਸੰਵਿਧਾਨ ਤੇ ਸੂਬਾ ਸਕੱਤਰੇਤ ਵੱਲੋਂ ਦਿੱਤੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਬਤੌਰ ਚੋਣ ਆਬਜ਼ਰਬਰ ਸ਼ਿਰਕਤ ਕੀਤੀ। ਇਜਲਾਸ ਨੂੰ ਸੰਬੋਧਨ ਕਰਦਿਆਂ ਸਾਬਕਾ ਕਾਰਜਕਾਰੀ ਪ੍ਰਧਾਨ ਰਾਜੇਸ਼ ਕੁਮਾਰ ਪਰਾਸ਼ਰ ਨੇ ਕਾਰਜਕਾਰੀ ਕਮੇਟੀ ਭੰਗ ਕਰਨ ਦਾ ਐਲਾਨ ਕੀਤਾ। ਪ੍ਰਧਾਨ ਅਸ਼ਵਨੀ ਅਵਸਥੀ ਨੇ ਜਥੇਬੰਦੀ ਦੇ ਜਥੇਬੰਦਕ ਢਾਂਚੇ ਦੀ ਮਹੱਤਤਾ ਅਤੇ ਜਥੇਬੰਦੀ ਨੂੰ ਮਜ਼ਬੂਤ ਕਰਨ ਬਾਰੇ ਵਿਚਾਰ ਪੇਸ਼ ਕੀਤੇ। ਬੁਲਾਰਿਆਂ ਨੇ ਅਜੋਕੇ ਯੁੱਗ ਵਿੱਚ ਪੈਦਾ ਹੋਏ ਸਮਾਜਿਕ, ਰਾਜਨੀਤਿਕ, ਆਰਥਿਕ ਅਤੇ ਰੁਜ਼ਗਾਰ ਸੰਕਟ ਦੇ ਪਿੱਛੇ ਜ਼ਿੰਮੇਵਾਰ ਸੰਸਾਰੀਕਰਨ, ਨਿੱਜੀਕਰਨ, ਉਦਾਰੀਕਰਨ ਆਦਿ ਲੋਕ ਮਾਰੂ ਨੀਤੀਆਂ ਅਤੇ ਇਨ੍ਹਾਂ ਪ੍ਰਭਾਵਾਂ ਅਤੇ ਭਵਿੱਖ ਵਿੱਚ ਕੀਤੇ ਜਾਣ ਵਾਲੇ ਤਿੱਖੇ ਸੰਘਰਸ਼ਾਂ ਦੀ ਲੋੜ ਬਾਰੇ ਜਾਣਕਾਰੀ ਦਿੱਤੀ।
ਅੰਮ੍ਰਿਤਸਰ ਬਲਾਕ ਅੰਮ੍ਰਿਤਸਰ-4 ਦੇ ਚੋਣ ਇਜਲਾਸ ਵਿੱਚ 17 ਮੈਂਬਰੀ ਕਮੇਟੀ ਕਾਇਮ ਕੀਤੀ ਗਈ। ਇਸ ਮੌਕੇ ਭਾਰੀ ਬਹੁਮਤ ਅਤੇ ਸਰਬਸੰਮਤੀ ਨਾਲ ਹਾਊਸ ਵਿੱਚ ਆਏ ਡੇਲੀਗੇਟਾਂ ਨੇ ਰਾਜੇਸ਼ ਕੁਮਾਰ ਪਰਾਸ਼ਰ ਨੂੰ ਬਲਾਕ ਪ੍ਰਧਾਨ ਅਤੇ ਮੈਡਮ ਮੋਨਿਕਾ ਸੋਨੀ ਕਟੜਾ ਹਕੀਮਾਂ ਨੂੰ ਜਨਰਲ ਸਕੱਤਰ ਚੁਣਿਆ। ਬਲਜਿੰਦਰ ਸਿੰਘ ਕੱਟੜਾ ਕਰਮ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਨੀਨਾ ਢਪੱਈ ਅਤੇ ਹਰਜਿੰਦਰ ਕੌਰ ਨੂੰ ਮੀਤ ਪ੍ਰਧਾਨ, ਵੰਦਨਾ ਭਾਰਤੀ ਫਤਾਹਪੁਰ ਅਤੇ ਭੁਪਿੰਦਰ ਸਿੰਘ ਬੀ-ਬਲਾਕ ਨੂੰ ਸੰਯੁਕਤ ਸਕੱਤਰ, ਸ਼ਤਰਪਾਲ ਸਿੰਘ ਫਤਾਹਪੁਰ ਨੂੰ ਵਿੱਤ ਸਕੱਤਰ, ਵਿਕਾਸ ਕੁਮਾਰ ਕਟੜਾ ਸਫੇਦ ਨੂੰ ਪ੍ਰੈਸ ਸਕੱਤਰ, ਮੈਡਮ ਜਸਵਿੰਦਰ ਕੌਰ ਨੂੰ ਜਥੇਬੰਦਕ ਸਕੱਤਰ, ਦੀਪਕ ਨਵਾਂਕੋਟ, ਹੀਰਾ ਲਾਲ ਫਤਾਹਪੁਰ, ਵਨੀਤ ਸ਼ਰਮਾ, ਹਰਦੀਪ ਸਿੰਘ ਅਟਾਰੀ, ਕੁਲਵਿੰਦਰ ਕੁਮਾਰ, ਵਿਜੇ ਕੁਮਾਰ, ਪਰਮਜੀਤ ਸਿੰਘ ਨਵਾਂਕੋਟ, ਗੁਰਪਿੰਦਰ ਸਿੰਘ ਨੂੰ ਕਮੇਟੀ ਮੈਂਬਰ ਚੁਣਿਆ ਗਿਆ।

Advertisement

Advertisement