For the best experience, open
https://m.punjabitribuneonline.com
on your mobile browser.
Advertisement

ਰਾਜੇਸ਼ ਗਿੱਲ ਬਣੇ ਅੰਮ੍ਰਿਤਸਰ ਪ੍ਰੈੱਸ ਕਲੱਬ ਦੇ ਪ੍ਰਧਾਨ

07:42 AM Mar 18, 2024 IST
ਰਾਜੇਸ਼ ਗਿੱਲ ਬਣੇ ਅੰਮ੍ਰਿਤਸਰ ਪ੍ਰੈੱਸ ਕਲੱਬ ਦੇ ਪ੍ਰਧਾਨ
ਅੰਮ੍ਰਿਤਸਰ ਪ੍ਰੈੱਸ ਕਲੱਬ ਦੀ ਜੇਤੂ ਟੀਮ ਖੁਸ਼ੀ ਮਨਾਉਂਦੀ ਹੋਈ।
Advertisement

ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 17 ਮਾਰਚ
ਅੰਮ੍ਰਿਤਸਰ ਪ੍ਰੈੱਸ ਕਲੱਬ ਦੇ ਅਹੁਦੇਦਾਰਾਂ ਦੀ ਅੱਜ ਹੋਈ ਚੋਣ ਦੌਰਾਨ ਦੋ ਗਰੁੱਪਾਂ ਵਿੱਚ ਫਸਵਾਂ ਮੁਕਾਬਲਾ ਦੇਖਣ ਨੂੰ ਮਿਲਿਆ। ਕਲੱਬ ਦੇ ਮੌਜੂਦਾ ਪ੍ਰਧਾਨ ਰਾਜੇਸ਼ ਗਿੱਲ ਦੀ ਅਗਵਾਈ ਵਾਲੀ ਟੀਮ ਦੇ 6 ਉਮੀਦਵਾਰ ਜੇਤੂ ਰਹੇ, ਜਦਕਿ ਜਸਬੀਰ ਸਿੰਘ ਪੱਟੀ ਦੀ ਟੀਮ ਦਾ ਇੱਕ ਉਮੀਦਵਾਰ ਇੱਕ ਵੋਟ ਦੇ ਫ਼ਰਕ ਨਾਲ ਜੇਤੂ ਕਰਾਰ ਦਿੱਤਾ ਗਿਆ। ਦਿ ਅੰਮ੍ਰਿਤਸਰ ਪ੍ਰੈਸ ਕਲੱਬ ਗਰੁੱਪ ਨੂੰ ਚੜ੍ਹਦਾ ਸੂਰਜ ਅਤੇ ਦੂਜੇ ਪੱਟੀ ਗਰੁੱਪ ਨੂੰ ਨਗਾਰਾ ਚੋਣ ਨਿਸ਼ਾਨ ਅਲਾਟ ਕੀਤਾ ਗਿਆ ਸੀ। ਦਿ ਅੰਮ੍ਰਿਤਸਰ ਪ੍ਰੈੱਸ ਕਲੱਬ ਦੇ ਉਮੀਦਵਾਰ ਰਾਜੇਸ਼ ਗਿੱਲ ਵਿਰੋਧੀ ਉਮੀਦਵਾਰ ਜਸਬੀਰ ਸਿੰਘ ਪੱਟੀ ਨੂੰ ਹਰਾ ਕੇ ਪ੍ਰਧਾਨ, ਜਸਵੰਤ ਸਿੰਘ ਜੱਸ ਵਿਰੋਧੀ ਉਮੀਦਵਾਰ ਰਾਜੇਸ਼ ਸ਼ਰਮਾ ਨੂੰ ਹਰਾ ਕੇ ਸੀਨੀਅਰ ਮੀਤ ਪ੍ਰਧਾਨ, ਮਨਿੰਦਰ ਸਿੰਘ ਮੋਂਗਾ ਵਿਰੋਧੀ ਉਮੀਦਵਾਰ ਮਮਤਾ ਦੇਵਗਨ ਨੂੰ ਹਰਾ ਕੇ ਜਨਰਲ ਸਕੱਤਰ, ਵਿਪਨ ਰਾਣਾ ਵਿਰੋਧੀ ਉਮੀਦਵਾਰ ਪ੍ਰਿਥੀਪਾਲ ਸਿੰਘ ਨੂੰ ਹਰਾ ਕੇ ਮੀਤ ਪ੍ਰਧਾਨ, ਸਤੀਸ਼ ਸ਼ਰਮਾ ਵਿਰੋਧੀ ਉਮੀਦਵਾਰ ਹਰੀਸ਼ ਸ਼ਰਮਾ ਨੂੰ ਹਰਾ ਕੇ ਸਕੱਤਰ ਚੁਣੇ ਗਏ ਜਦਕਿ ਰਾਜੀਵ ਸ਼ਰਮਾ ਨੇ ਇੱਕ ਵੋਟ ਦੇ ਫਰਕ ਨਾਲ ਦਿ ਅੰਮ੍ਰਿਤਸਰ ਪ੍ਰੈੱਸ ਕਲੱਬ ਗਰੁੱਪ ਦੇ ਉਮੀਦਵਾਰ ਰਮਨ ਸ਼ਰਮਾ ਨੂੰ ਹਰਾ ਕੇ ਜਿੱਤ ਹਾਸਲ ਕੀਤੀ। ਅੱਜ ਸਵੇਰੇ ਪ੍ਰੈੱਸ ਕਲੱਬ ਦੇ ਅਹੁਦੇਦਾਰਾਂ ਦੀ ਚੋਣ ਲਈ ਪੱਤਰਕਾਰਾਂ ਵਿੱਚ ਭਾਰੀ ਉਤਸ਼ਾਹ ਦਿਖਿਆ। ਕੁੱਲ 443 ਉਮੀਦਵਾਰਾਂ ਨੇ ਆਪਣੀ ਪਸੰਦ ਦੇ ਉਮੀਦਵਾਰ ਚੁਣਨ ਲਈ 4.00 ਵਜੇ ਤੱਕ ਵੋਟਾਂ ਪਾਈਆਂ। ਵੋਟਾਂ ਦੀ ਗਿਣਤੀ ਤੋਂ ਬਾਅਦ ਜੇਤੂ ਉਮੀਦਵਾਰਾਂ ਦਾ ਐਲਾਨ ਦੇਰ ਸ਼ਾਮ ਨੂੰ ਕੀਤਾ ਗਿਆ। ਨਤੀਜੇ ਆਉਣ ’ਤੇ ਜੇਤੂ ਉਮੀਦਵਾਰਾਂ ਦੇ ਸਮਰਥਕਾਂ ਵੱਲੋਂ ਭੰਗੜਾ ਪਾ ਕੇ ਖੁਸ਼ੀ ਸਾਂਝੀ ਕੀਤੀ ਗਈ।

Advertisement

Advertisement
Author Image

sanam grng

View all posts

Advertisement
Advertisement
×