ਰਾਜਿੰਦਰ ਕੁਮਾਰ ਦਾ ‘ਉੱਤਮ ਅਧਿਆਪਕ’ ਐਵਾਰਡ ਨਾਲ ਸਨਮਾਨ
ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 19 ਨਵੰਬਰ
ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਜੀ.ਟੀ. ਰੋਡ ਵਿੱਚ ਖ਼ਾਲਸਾ ਗਲੋਬਲ ਰੀਚ ਫਾਊਂਡੇਸ਼ਨ (ਯੂਐੱਸ) ਦੇ ਸਹਿਯੋਗ ਨਾਲ ‘ਟੀਚਰ ਆਫ਼ ਦਾ ਈਅਰ ਆਫ਼ ਪੰਜਾਬ ਐਵਾਰਡ-2023’ ਸਬੰਧੀ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਖ਼ਾਲਸਾ ਯੂਨੀਵਰਸਿਟੀ ਦੇ ਵੀਸੀ ਡਾ. ਮਹਿਲ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਗੌਰਮਿੰਟ ਪ੍ਰਾਇਮਰੀ ਸਮਾਰਟ ਸਕੂਲ ਬਠਿੰਡਾ ਦੇ ਈਟੀਟੀ ਅਧਿਆਪਕ ਡਾ. ਰਾਜਿੰਦਰ ਕੁਮਾਰ ਨੂੰ ‘ਉੱਤਮ ਅਧਿਆਪਕ’ ਐਵਾਰਡ ਦਿੱਤਾ। ਉਨ੍ਹਾਂ ਨਾਲ ਰਜਿਸਟਰਾਰ ਡਾ. ਖੁਸ਼ਿਵੰਦਰ ਕੁਮਾਰ, ਖਾਲਸਾ ਗਲੋਬਲ ਰੀਚ ਫਾਊਡੇਸ਼ਨ ਦੇ ਕੋ-ਆਰਡੀਨੇਟਰ ਸਰਬਜੀਤ ਸਿੰਘ ਮੌਜੂਦ ਸਨ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ਤੋਂ ਮੈਥੇਮੈਟਿਕਸ ਲੈਕਚਰਾਰ ਰੁਮਾਨੀ ਆਹੂਜਾ ਨੂੰ 25000 ਰੁਪਏ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡਰੋਲੀ ਭਾਈ ਮੋਗਾ ਤੋਂ ਫਿਜ਼ਿਕਸ ਲੈਕਚਰਾਰ ਡਾ. ਦੀਪਕ ਕੁਮਾਰ ਨੂੰ 15000 ਰੁਪਏ ਅਤੇ ਪ੍ਰਸ਼ੰਸਾ ਪੱਤਰ ਦਿੱਤਾ ਗਿਆ। ਇਸ ਮੌਕੇ ਸਰਕਾਰੀ ਮਿਡਲ ਸਕੂਲ ਖੇੜੀ ਝਮੇੜੀ ਤੋਂ ਕਰਮਜੀਤ ਸਿੰਘ ਗਰੇਵਾਲ ਨੂੰ ‘ਪੰਜਾਬੀ ਭਾਸ਼ਾ ਰਤਨ ਪੁਰਸਕਾਰ’, ਪ੍ਰਸ਼ੰਸਾ ਪੱਤਰ ਅਤੇ 10000 ਰੁਪਏ ਦਿੱਤੇ ਗਏ। ਅਧਿਆਪਕ ਅਜੈ ਕੁਮਾਰ, ਰੁਪਿੰਦਰਜੀਤ ਕੌਰ, ਕਿਰਨ ਬਾਲਾ, ਗੁਰਨਾਮ ਸਿੰਘ, ਗੋਪਾਲ ਸਿੰਘ, ਪੰਕਜ ਕੁਮਾਰ ਗੋਇਲ, ਨਰਿੰਦਰ ਸਿੰਘ, ਪਲਵਿੰਦਰ ਕੌਰ ਤੇ ਸੁਰਿੰਦਰ ਸਿੰਘ ਨੂੰ ਵੀ ਵਿਸ਼ੇਸ਼ ਸਨਮਾਨ ਦਿੱਤਾ ਗਿਆ।