ਸ਼ਲਾਘਾਯੋਗ ਕਾਰਜ ਕਰਨ ਲਈ ਰਾਜਿੰਦਰ ਚਾਨੀ ਸਨਮਾਨੇ
08:47 AM Mar 27, 2024 IST
Advertisement
ਰਾਜਪੁਰਾ: ਰੋਟਰੀ ਕਲੱਬ ਰਾਜਪੁਰਾ ਗ੍ਰੇਟਰ ਦੇ ਪ੍ਰਧਾਨ ਰਾਜਿੰਦਰ ਸਿੰਘ ਚਾਨੀ ਨੂੰ ਸਮਾਜ ਸੇਵਾ ਦੇ ਖੇਤਰ ਵਿੱਚ ਸ਼ਲਾਘਾਯੋਗ ਕਾਰਜ ਕਰਨ ਲਈ ਰੋਟਰੀ ਇੰਟਰਨੈਸ਼ਨਲ ਡਿਸਟ੍ਰਿਕਟ 3090 ਦੀ ਸਾਲਾਨਾ ਕਾਨਫ਼ਰੰਸ ਵਿੱਚ ਡਾ. ਭਰਤ ਪਾਂਡਿਆ ਟੀਆਰਐਫ਼ ਟਰੱਸਟੀ, ਡਿਸਟ੍ਰਿਕਟ ਗਵਰਨਰ 3090 ਘਣ ਸ਼ਿਆਮ ਕਾਂਸਲ ਅਤੇ ਪਾਸਟ ਡਿਸਟ੍ਰਿਕਟ ਗਵਰਨਰ ਵਿਜੈ ਗੁਪਤਾ ਨੇ ਲਗਭਗ 450 ਰੋਟੇਰੀਅਨ ਮੈਂਬਰਾਂ ਦੀ ਹਾਜ਼ਰੀ ਵਿੱਚ ਸਨਮਾਨਿਤ ਕੀਤਾ। ਇਸ ਮੌਕੇ ਰੋਟਰੀ ਕਲੱਬ ਰਾਜਪੁਰਾ ਗ੍ਰੇਟਰ ਵੱਲੋਂ ਰੋਟੇਰੀਅਨ ਰਤਨ ਸ਼ਰਮਾ ਸਕੱਤਰ, ਰੋਟੇਰੀਅਨ ਮਾਨ ਸਿੰਘ, ਰੋਟੇਰੀਅਨ ਸੋਹਨ ਸਿੰਘ, ਰੋਟੇਰੀਅਨ ਸਤਵਿੰਦਰ ਸਿੰਘ ਚੌਹਾਨ, ਰੋਟੇਰੀਅਨ ਈਸ਼ਵਰ ਲਾਲ, ਰੋਟੇਰੀਅਨ ਓ ਪੀ ਆਰੀਆ, ਰੋਟੇਰੀਅਨ ਅਨਿਲ ਵਰਮਾ, ਰੋਟੇਰੀਅਨ ਸਤਪਾਲ ਨੰਦਰਾਜੋਗ, ਸ਼ਮਸ਼ੇਰ ਸਿੰਘ ਨੇ ਵੀ ਕਲੱਬ ਦੀ ਪ੍ਰਾਪਤੀ ਲਈ ਵਧਾਈ ਦਿੱਤੀ। -ਨਿੱਜੀ ਪੱਤਰ ਪ੍ਰੇਰਕ
Advertisement
Advertisement
Advertisement