ਰਾਜਦੀਪ ਕੌਰ ਮਿਸ ਤੀਜ ਬਣੀ
10:33 AM Aug 20, 2024 IST
Advertisement
ਪਾਇਲ:
Advertisement
ਸਰਕਾਰੀ ਕਾਲਜ ਕਰਮਸਰ ਰਾੜਾ ਸਾਹਿਬ ਵਿਖੇ ਕਾਲਜ ਦੇ ਪ੍ਰਿੰਸੀਪਲ ਡਾ, ਮੁਹੰਮਦ ਇਰਫਾਨ ਦੀ ਯੋਗ ਅਗਵਾਈ ਵਿੱਚ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਕਾਲਜ ਦੇ ਮਹਿਲਾ ਸਟਾਫ ਮੈਂਬਰਾਂ ਦੇ ਸਹਿਯੋਗ ਦੁਆਰਾ ਬਹੁਤ ਹੀ ਵਧੀਆ ਤਰੀਕੇ ਨਾਲ ਸੁਚੱਜਾ ਸੰਚਾਲਨ ਕੀਤਾ ਗਿਆ। ਇਸ ਸਮਾਗਮ ਵਿੱਚ ਕਾਲਜ ਦੀਆਂ ਵਿਦਿਆਰਥਣਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਵੱਖ- ਵੱਖ ਤਰ੍ਹਾਂ ਦੀਆਂ ਨਾਚ ਵੰਨਗੀਆਂ ਦੀ ਮੰਚ ’ਤੇ ਪੇਸ਼ਕਾਰੀ ਕੀਤੀ। ਇਸ ਸਮਾਗਮ ਵਿੱਚ ਮੈਡਮ ਫਰਹਦ ਬੇਗਮ, ਮਰੀਅਮ ਫਾਰੂਕੀ ਅਤੇ ਸਾਰਾ ਫਰੂਕੀ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਸ਼ਿਰਕਤ ਕੀਤੀ। ਮਿਸ ਤੀਜ ਮੁਕਾਬਲੇ ਵਿੱਚੋਂ ਰਾਜਦੀਪ ਕੌਰ ਬੀਏ ਭਾਗ ਪਹਿਲਾ ਦੀ ਵਿਦਿਆਰਥਣ ਨੂੰ ਮਿਸ ਤੀਜ ਦਾ ਖਿਤਾਬ ਮਿਲਿਆ। ਸੁਖਪ੍ਰੀਤ ਕੌਰ ਬ ਏ ਭਾਗ ਦੂਜਾ ਅਤੇ ਜਸਪ੍ਰੀਤ ਕੌਰ ਬੀਏ ਭਾਗ ਦੂਜਾ ਨੂੰ ਕਰਮਵਾਰ ਫਸਟ ਰਨਰ-ਅਪ ਅਤੇ ਸੈਕਿੰਡ ਰਨਰ-ਅਪ ਦਾ ਖਿਤਾਬ ਦਿੱਤਾ ਗਿਆ। -ਪੱਤਰ ਪ੍ਰੇਰਕ
Advertisement
Advertisement