For the best experience, open
https://m.punjabitribuneonline.com
on your mobile browser.
Advertisement

ਰਾਜਸਥਾਨ: 11 ਸਾਲਾਂ ਲੜਕੀ ਖਰੀਦਣ ਦੇ ਦੋਸ਼ਾਂ ਹੇਠ ਦੋ ਵਿਅਕਤੀ ਗ੍ਰਿਫ਼ਤਾਰ

04:18 PM Jul 19, 2024 IST
ਰਾਜਸਥਾਨ  11 ਸਾਲਾਂ ਲੜਕੀ ਖਰੀਦਣ ਦੇ ਦੋਸ਼ਾਂ ਹੇਠ ਦੋ ਵਿਅਕਤੀ ਗ੍ਰਿਫ਼ਤਾਰ
Photo for representational purpose only.
Advertisement

ਜੈਪੁਰ, 19 ਜੁਲਾਈ

Advertisement

ਤਿੰਨ ਸਾਲ ਪਹਿਲਾਂ 11 ਸਾਲਾਂ ਲੜਕੀ ਨੂੰ ਉਸਦੀ ਰਿਸ਼ਤੇਦਾਰ ਤੋਂ ਖਰੀਦਣ ਦੇ ਦੋਸ਼ਾਂ ਹੇਠ ਪੁਲੀਸ ਨੇ ਹਰਿਆਣਾ ਤੋਂ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਸੰਦੀਪ ਯਾਦਵ ਅਤੇ ਸਤਵੀਰ ਯਾਦਵ ਨੇ ਲੜਕੀ ਨੂੰ ਦੋ ਲੱਖ ਰੁਪਏ ਵਿਚ ਖ੍ਰੀਦਿਆ ਸੀ। ਮੁਰਲੀਪੁਰਾ ਦੇ ਥਾਣਾ ਮੁਖੀ ਸੁਨੀਲ ਕੁਮਾਰ ਨੇ ਦੱਸਿਆ ਕਿ ਲੜਕੀ ਦੀ ਮਹਿਲਾ ਰਿਸ਼ਤੇਦਾਰ ਫਰਾਰ ਹੈ। ਉਨ੍ਹਾਂ ਦੱਸਿਆ ਕਿ ਮਾਤਾ ਪਿਤਾ ਦੇ ਝਗੜੇ ਕਾਰਨ ਲੜਕੀ ਆਪਣੀ ਇਕ ਮਹਿਲਾ ਰਿਸ਼ਤੇਦਾਰ ਕੋਲ ਰਹਿਣ ਆ ਗਈ ਸੀ ਜਿਸ ਨੇ ਦੇਖਭਾਲ ਕਰਨ ਦੀ ਬਜਾਏ ਉਸਨੂੰ ਹਰਿਆਣਾ ਦੇ ਇਕ ਪਰਿਵਾਰ ਨੂੰ ਵੇਚ ਦਿੱਤਾ। ਉਕਤ ਲੜਕੀ ਬਾਅਦ ਵਿਚ 12 ਅਤੇ 14 ਸਾਲ ਦੇ ਦੋ ਬੱਚਿਆਂ ਦੀ ਮਾਂ ਬਣ ਗਈ, ਕਿਉਂਕਿ ਦੋਸ਼ੀਆਂ ਵੱਲੋਂ ਝੂਠੀ ਜਾਣਕਾਰੀ ਦੇ ਆਧਾਰ ਤੇ ਉਸ ਦਾ ਆਧਾਰ ਕਾਰਡ ਬਣਾਇਆ ਗਿਆ। ਅਧਿਕਾਰੀ ਨੇ ਕਿਹਾ ਕਿ ਲੜਕੀ ਉਥੋਂ ਭੱਜਣ ਵਿਚ ਕਾਮਯਾਬ ਹੋ ਗਈ ਅਤੇ ਉਸਨੇ ਮੁਰਲੀਪੁਰਾ ਥਾਣੇ ਵਿਚ ਆ ਕੇ ਸ਼ਿਕਾਇਤ ਦਰਜ ਕਰਵਾਈ ਸੀ । -ਪੀਟੀਆਈ

Advertisement
Author Image

Puneet Sharma

View all posts

Advertisement
Advertisement
×