ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਰਾਜਸਥਾਨ: ਜੈਸਲਮੇਰ ਛਾਉਣੀ ’ਚ ਕਰੰਟ ਲੱਗਣ ਕਾਰਨ ਤਰਨ ਤਾਰਨ ਦਾ ਫ਼ੌਜੀ ਸ਼ਹੀਦ

01:33 PM May 09, 2024 IST

ਜੈਸਲਮੇਰ, 9 ਮਈ
ਰਾਜਸਥਾਨ ਦੇ ਜੈਸਲਮੇਰ ਜ਼ਿਲ੍ਹੇ ਵਿਚ ਫ਼ੌਜੀ ਛਾਉਣੀ ਵਿਚ ਬਿਜਲੀ ਦਾ ਕਰੰਟ ਲੱਗਣ ਕਾਰਨ ਫ਼ੌਜੀ ਸ਼ਹੀਦ ਹੋ ਗਿਆ। ਲਾਂਸ ਹੌਲਦਾਰ ਜਗਰੂਪ ਸਿੰਘ (28) ਦੀ ਪਾਣੀ ਦੀ ਮੋਟਰ ਤੋਂ ਕਰੰਟ ਲੱਗਣ ਕਾਰਨ ਮੌਤ ਹੋਈ। ਹਾਦਸੇ ਤੋਂ ਬਾਅਦ ਹੋਰ ਜਵਾਨ ਜਗਰੂਪ ਸਿੰਘ ਨੂੰ ਆਰਮੀ ਹਸਪਤਾਲ ਲੈ ਗਏ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਜਵਾਹਰ ਹਸਪਤਾਲ 'ਚ ਪੋਸਟਮਾਰਟਮ ਤੋਂ ਬਾਅਦ ਲਾਸ਼ ਫੌਜ ਹਵਾਲੇ ਕਰ ਦਿੱਤਾ ਗਿਆ। ਦੇਹ ਨੂੰ ਫ਼ੌਜੀ ਦੇ ਜੱਦੀ ਇਲਾਕੇ ਪੰਜਾਬ ਦੇ ਤਰਨਤਾਰਨ ਲਿਜਾਇਆ ਜਾਵੇਗਾ, ਜਿੱਥੇ ਉਸ ਦਾ ਸਸਕਾਰ ਕੀਤਾ ਜਾਵੇਗਾ। ਤਰਨਤਾਰਨ ਦਾ ਰਹਿਣ ਵਾਲਾ ਜਗਰੂਪ ਸਿੰਘ ਭਾਰਤੀ ਫੌਜ ਵਿੱਚ ਲਾਂਸ ਹੌਲਦਾਰ ਸੀ ਅਤੇ ਜੋਧਪੁਰ ਰੋਡ ’ਤੇ ਸਥਿਤ ਫੌਜੀ ਛਾਉਣੀ ਵਿੱਚ ਰਹਿੰਦਾ ਸੀ। ਫੌਜ ਤੋਂ ਮਿਲੀ ਜਾਣਕਾਰੀ ਅਨੁਸਾਰ ਉਹ ਛਾਉਣੀ ਸਥਿਤ ਪਾਰਕ ਵਿਚ ਪਾਣੀ ਦੀ ਮੋਟਰ ਕੋਲ ਖੜ੍ਹਾ ਸੀ ਕਿ ਉਸ ਨੂੰ ਕਰੰਟ ਲੱਗ ਗਿਆ।

Advertisement

Advertisement
Advertisement