For the best experience, open
https://m.punjabitribuneonline.com
on your mobile browser.
Advertisement

ਰਾਜਸਥਾਨ: ਸੜਕ ਹਾਦਸੇ ’ਚ ਛੇ ਤੀਰਥ ਯਾਤਰੀਆਂ ਦੀ ਮੌਤ

01:31 PM Sep 15, 2024 IST
ਰਾਜਸਥਾਨ  ਸੜਕ ਹਾਦਸੇ ’ਚ ਛੇ ਤੀਰਥ ਯਾਤਰੀਆਂ ਦੀ ਮੌਤ
ਹਾਦਸੇ ਵਿੱਚ ਬੁਰੀ ਤਰ੍ਹਾਂ ਨੁਕਸਾਨੀ ਗਈ ਵੈਨ। -ਫੋਟੋ: ਪੀਟੀਆਈ
Advertisement

ਕੋਟਾ, 15 ਸਤੰਬਰ
ਰਾਜਸਥਾਨ ਦੇ ਬੂੰਦੀ ਜ਼ਿਲ੍ਹੇ ਵਿੱਚ ਅੱਜ ਤੜਕੇ ਇਕ ਤੇਜ਼ ਰਫ਼ਤਾਰ ਟਰੱਕ ਨੇ ਇਕ ਵੈਨ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਛੇ ਤੀਰਥ ਯਾਤਰੀਆਂ ਦੀ ਮੌਤ ਹੋ ਗਈ ਜਦਕਿ ਤਿੰਨ ਹੋਰ ਜ਼ਖ਼ਮੀ ਹੋ ਗਏ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਪੁਲੀਸ ਨੇ ਦੱਸਿਆ ਕਿ ਮੱਧ ਪ੍ਰਦੇਸ਼ ਦੇ ਦੇਵਾਸ ਜ਼ਿਲ੍ਹੇ ਦੇ ਨੌਂ ਤੀਰਥ ਯਾਤਰੀ ਰਾਜਸਥਾਨ ਦੇ ਸਿੱਕਰ ਸਥਿਤ ਖਾਟੂ ਸ਼ਿਆਮ ਮੰਦਰ ਵਿੱਚ ਦਰਸ਼ਨ ਕਰਨ ਲਈ ਜਾ ਰਹੇ ਸਨ ਤਾਂ ਬੂੰਦੀ ਵਿੱਚ ਸਵੇਰੇ ਕਰੀਬ 5 ਵਜੇ ਇਹ ਹਾਦਸਾ ਵਾਪਰ ਗਿਆ। ਪੁਲੀਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਮਦਨ ਨਾਇਕ, ਮਾਂਗੀਲਾਲ ਨਾਇਕ, ਮਹੇਸ਼ ਨਾਇਕ, ਰਾਜੇਸ਼ ਅਤੇ ਪੂਨਮ ਵਜੋਂ ਹੋਈ ਹੈ। ਇਨ੍ਹਾਂ ਦੀ ਉਮਰ 16 ਤੋਂ 40 ਸਾਲ ਵਿਚਾਲੇ ਸੀ। ਪੁਲੀਸ ਨੇ ਦੱਸਿਆ ਕਿ ਇਕ ਲਾਸ਼ ਦੀ ਸ਼ਨਾਖਤ ਅਜੇ ਨਹੀਂ ਹੋ ਸਕੀ ਹੈ। ਹਿੰਡੋਲੀ ਥਾਣੇ ਦੇ ਇੰਚਾਰਜ ਪਵਨ ਮੀਣਾ ਨੇ ਦੱਸਿਆ ਕਿ ਟਰੱਕ ਗਲਤ ਦਿਸ਼ਾ ਤੋਂ ਆ ਰਿਹਾ ਸੀ ਅਤੇ ਉਸ ਨੇ ਤੀਰਥ ਯਾਤਰੀਆਂ ਦੀ ਵੈਨ ਨੂੰ ਟੱਕਰ ਮਾਰ ਦਿੱਤੀ। ਟਰੱਕ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। -ਪੀਟੀਆਈ

Advertisement

Advertisement
Advertisement
Author Image

Advertisement