For the best experience, open
https://m.punjabitribuneonline.com
on your mobile browser.
Advertisement

ਰਾਜਸਥਾਨ: ਤਿੰਨ ਸਾਲਾਂ ਦੀ ਬੱਚੀ ਨਾਲ ਜਬਰ-ਜਨਾਹ

07:02 AM Aug 19, 2024 IST
ਰਾਜਸਥਾਨ  ਤਿੰਨ ਸਾਲਾਂ ਦੀ ਬੱਚੀ ਨਾਲ ਜਬਰ ਜਨਾਹ
Advertisement

ਜੋਧਪੁਰ: ਰਾਜਸਥਾਨ ਦੇ ਜੋਧਪੁਰ ਜ਼ਿਲ੍ਹੇ ’ਚ ਅੱਜ ਸਵੇਰੇ ਇੱਕ ਅਣਪਛਾਤੇ ਵਿਅਕਤੀ ਨੇ ਕੂੜਾ ਚੁਗਣ ਵਾਲੇ ਵਿਅਕਤੀ ਦੀ ਤਿੰਨ ਸਾਲਾਂ ਦੀ ਬੱਚੀ ਨੂੰ ਅਗਵਾ ਕਰਕੇ ਉਸ ਨਾਲ ਜਬਰ-ਜਨਾਹ ਕੀਤਾ। ਪੁਲੀਸ ਨੇ ਇਹ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਲੜਕੀ ਨੂੰ ਉਸ ਤੋਂ ਅਗਵਾ ਕੀਤਾ ਗਿਆ ਜਦੋਂ ਉਹ ਮੰਦਰ ਦੇ ਬਾਹਰ ਆਪਣੇ ਮਾਪਿਆਂ ਨਾਲ ਸੁੱਤੀ ਹੋਈ ਸੀ। ਪੁਲੀਸ ਮੁਤਾਬਕ ਜਦੋਂ ਇੱਕ ਔਰਤ ਸਵੇਰੇ ਲਗਪਗ 6.30 ਵਜੇ ਆਪਣਾ ਚਾਹ ਦਾ ਖੋਖਾ ਖੋਲ੍ਹਣ ਲੱਗੀ ਤਾਂ ਉਸ ਨੂੰ ਕੱਪੜੇ ’ਚ ਲਪੇਟੀ ਹੋਈ ਬੱਚੀ ਮਿਲੀ। ਬੱਚੀ ਦੇ ਸਰੀਰ ’ਤੇ ਜ਼ਖਮਾਂ ਦੇ ਨਿਸ਼ਾਨ ਸਨ। ਮੈਡੀਕਲ ਜਾਂਚ ’ਚ ਬੱਚੀ ਨਾਲ ਜਬਰ-ਜਨਾਹ ਦੀ ਪੁਸ਼ਟੀ ਹੋਈ ਹੈ। ਏਸੀਪੀ ਅਨਿਲ ਕੁਮਾਰ ਨੇ ਦੱਸਿਆ ਕਿ ਸੀਸੀਟੀਵੀ ਫੁਟੇੇਜ ’ਚ ਇੱਕ ਵਿਅਕਤੀ ਬੱਚੀ ਨੂੰ ਲਿਜਾਂਦਾ ਹੋਇਆ ਦਿਖਾਈ ਦੇ ਰਿਹਾ ਹੈ, ਜਿਸ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੀੜਤ ਲੜਕੀ ਦਾ ਪਰਿਵਾਰ ਮੱਧ ਪ੍ਰਦੇਸ਼ ਨਾਲ ਸਬੰਧਤ ਹੈ। -ਪੀਟੀਆਈ

Advertisement

Advertisement
Advertisement
Author Image

sukhwinder singh

View all posts

Advertisement