For the best experience, open
https://m.punjabitribuneonline.com
on your mobile browser.
Advertisement

ਰਾਜਸਥਾਨ: ਹੋਸਟਲ ਦੀ ਇਮਾਰਤ ਨੂੰ ਅੱਗ ਲੱਗੀ, ਅੱਠ ਵਿਦਿਆਰਥੀ ਜ਼ਖ਼ਮੀ

04:51 PM Apr 14, 2024 IST
ਰਾਜਸਥਾਨ  ਹੋਸਟਲ ਦੀ ਇਮਾਰਤ ਨੂੰ ਅੱਗ ਲੱਗੀ  ਅੱਠ ਵਿਦਿਆਰਥੀ ਜ਼ਖ਼ਮੀ
Advertisement

ਕੋਟਾ, 14 ਅਪਰੈਲ
ਰਾਜਸਥਾਨ ਦੇ ਕੋਟਾ ਵਿੱਚ ਇੱਕ ਹੋਸਟਲ ਦੀ ਇਮਾਰਤ ਵਿੱਚ ਅੱਜ ਸਵੇਰੇ ਅੱਗ ਲੱਗਣ ਕਾਰਨ ਅੱਠ ਵਿਦਿਆਰਥੀ ਜ਼ਖ਼ਮੀ ਹੋ ਗਏ। ਮੁੱਢਲੀ ਜਾਂਚ ਮੁਤਾਬਕ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ। ਕੋਟਾ ਦੇ ਐੱਸਪੀ (ਸਿਟੀ) ਅਮ੍ਰਿਤਾ ਦੁਹਨ ਨੇ ਦੱਸਿਆ ਕਿ ਇਹ ਘਟਨਾ ਕੁਨਹਾੜੀ ਪੁਲੀਸ ਥਾਣੇ ਖੇਤਰ ਵਿੱਚ ਲੈਂਡਮਾਰਕ ਸਿਟੀ ਵਿੱਚ ਸਵੇਰੇ ਲਗਪਗ 6.15 ਵਜੇ ਵਾਪਰੀ। ਪੁਲੀਸ ਨੇ ਦੱਸਿਆ ਕਿ ਮੁੱਢਲੀ ਜਾਂਚ ਮੁਤਾਬਕ ਅੱਗ ਪੰਜ ਮੰਜ਼ਿਲਾ ਹੋਸਟਲ ਭਵਨ ’ਚ ਲੱਗੇ ਬਿਜਲੀ ਟਰਾਂਸਫਾਰਮ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਲੱਗੀ ਹੈ। ਹਾਲਾਂਕਿ, ਫੋਰੈਂਸਿਕ ਟੀਮ ਘਟਨਾ ਦੇ ਸਹੀ  ਕਾਰਨਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। -ਪੀਟੀਆਈ

Advertisement

Advertisement
Advertisement
Author Image

Advertisement