ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਰਾਜਸਥਾਨ: ਪੇਪਰ ਲੀਕ ਮਾਮਲੇ ’ਚ ਕਥਿਤ ਭੂਮਿਕਾ ਲਈ ਪੰਜ ਸਬ-ਇੰਸਪੈਕਟਰ ਹਿਰਾਸਤ ’ਚ ਲਏ

10:03 PM Aug 31, 2024 IST

ਜੈਪੁਰ, 31 ਅਗਸਤ
ਸਬ-ਇੰਸਪੈਕਟਰਾਂ ਦੀ ਭਰਤੀ ਪ੍ਰੀਖਿਆ ਸਬੰਧੀ ਪੇਪਰ ਲੀਕ ਮਾਮਲੇ ’ਚ ਕਥਿਤ ਸ਼ਮੂਲੀਅਤ ਲਈ ਵਿਸ਼ੇਸ਼ ਅਪ੍ਰੇਸ਼ਨ ਗਰੁੱਪ (ਐੱਸਓਜੀ) ਵੱਲੋਂ ਤਿੰਨ ਮਹਿਲਾਵਾਂ ਸਣੇ ਪੰਜ ਟਰੇਨੀ ਸਬ-ਇੰਸਪੈਕਟਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਇਹ ਜਾਣਕਾਰੀ ਅੱਜ ਪੁਲੀਸ ਨੇ ਦਿੱਤੀ। ਐੱਸਓਜੀ ਦੇ ਇਕ ਅਧਿਕਾਰੀ ਮੁਤਾਬਕ ਹਿਰਾਸਤ ’ਚ ਲਏ ਗਏ ਟਰੇਨੀ ਸਬ-ਇੰਸਪੈਕਟਰਾਂ ਵਿੱਚ ਰਾਜਸਥਾਨ ਲੋਕ ਸੇਵਾ ਕਮਿਸ਼ਨ (ਆਰਪੀਐੱਸਸੀ) ਦੇ ਇਕ ਮੈਂਬਰ ਦੇ ਧੀ ਤੇ ਪੁੱਤਰ ਵੀ ਸ਼ਾਮਲ ਹਨ। ਅਧਿਕਾਰੀ ਨੇ ਕਿਹਾ ਕਿ ਸਾਰੇ ਪੰਜ ਟਰੇਨੀ ਸਬ-ਇੰਸਪੈਕਟਰਾਂ ਨੂੰ ਰਾਜਸਥਾਨ ਪੁਲੀਸ ਅਕੈਡਮੀ ਤੋਂ ਹਿਰਾਸਤ ’ਚ ਲਿਆ ਗਿਆ ਹੈ ਅਤੇ ਪੁੱਛ-ਪੜਤਾਲ ਲਈ ਐੱਸਓਜੀ ਦਫ਼ਤਰ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਬਾਕੀ ਜਾਣਕਾਰੀ ਪੁੱਛ ਪੜਤਾਲ ਤੇ ਗ੍ਰਿਫ਼ਤਾਰੀ ਮਗਰੋਂ ਦਿੱਤੀ ਜਾਵੇਗੀ। -ਪੀਟੀਆਈ

Advertisement

Advertisement