ਰਾਜਸਥਾਨ: ਬਨਾਸ ਨਦੀ ਵਿੱਚ ਨਹਾਉਣ ਸਮੇਂ ਅੱਠ ਡੁੱਬੇ
03:00 PM Jun 10, 2025 IST
ਜੈਪੁਰ, 10 ਜੂਨ
Advertisement
ਰਾਜਸਥਾਨ ਦੇ ਟੋਂਕ ਜ਼ਿਲ੍ਹੇ ਵਿੱਚ ਬਨਾਸ ਨਦੀ ’ਚ ਮੰਗਲਵਾਰ ਨੂੰ ਅੱਠ ਵਿਅਕਤੀ ਡੁੱਬ ਗਏ। ਹਾਲਾਂਕਿ ਇਸ ਦੌਰਾਨ ਤਿੰਨ ਹੋਰਾਂ ਨੂੰ ਬਚਾ ਲਿਆ ਗਿਆ ਅਤੇ ਉਨ੍ਹਾਂ ਦੀ ਹਾਲਤ ਸਥਿਰ ਹੈ। ਟੋਂਕ ਦੇ ਪੁਲਿਸ ਸੁਪਰਡੈਂਟ ਵਿਕਾਸ ਸਾਂਗਵਾਨ ਨੇ ਕਿਹਾ ਕਿ 25 ਤੋਂ 30 ਸਾਲ ਦੀ ਉਮਰ ਦੇ 11 ਵਿਅਕਤੀਆਂ ਦਾ ਇੱਕ ਸਮੂਹ ਨਦੀ ਵਿਚ ਨਹਾਉਣ ਲਈ ਗਿਆ ਸੀ ਇਸ ਦੌਰਾਨ ਉਹ ਡੂੰਘੇ ਪਾਣੀ ਵਿੱਚ ਤਿਲਕ ਗਏ। ਸਾਂਗਵਾਨ ਕਿਹਾ, "ਉਨ੍ਹਾਂ ਨੂੰ ਬਾਹਰ ਕੱਢਿਆ ਗਿਆ ਅਤੇ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਅੱਠ ਨੂੰ ਮ੍ਰਿਤਕ ਐਲਾਨ ਦਿੱਤਾ।" ਐਸਪੀ ਨੇ ਕਿਹਾ ਕਿ ਇਹ ਤੁਰੰਤ ਸਪੱਸ਼ਟ ਨਹੀਂ ਹੋ ਸਕਿਆ ਕਿ ਉਹ ਡੂੰਘੇ ਪਾਣੀ ਵਿੱਚ ਕਿਵੇਂ ਡਿੱਗ ਗਏ। ਉਨ੍ਹਾਂ ਕਿਹਾ ਕਿ ਮ੍ਰਿਤਕ ਜੈਪੁਰ ਤੋਂ ਪਿਕਨਿਕ ਲਈ ਆਏ ਸੀ। -ਪੀਟੀਆਈ
Advertisement
Advertisement