For the best experience, open
https://m.punjabitribuneonline.com
on your mobile browser.
Advertisement

ਰਾਜਸਥਾਨ: ਤਾਰ ਚੋਰੀ ਕਰਨ ’ਤੇ ਦਲਿਤ ਲੜਕੇ ਨੂੰ ਨਿਰਵਸਤਰ ਕਰਕੇ ਨਚਾਇਆ

07:43 AM Sep 15, 2024 IST
ਰਾਜਸਥਾਨ  ਤਾਰ ਚੋਰੀ ਕਰਨ ’ਤੇ ਦਲਿਤ ਲੜਕੇ ਨੂੰ ਨਿਰਵਸਤਰ ਕਰਕੇ ਨਚਾਇਆ
Advertisement

ਕੋਟਾ: ਰਾਜਸਥਾਨ ਦੇ ਕੋਟਾ ’ਚ ਸਮਾਗਮ ਦੌਰਾਨ ਤਾਰ ਚੋਰੀ ਕਰਦਿਆਂ ਫੜੇ ਜਾਣ ਮਗਰੋਂ 12 ਸਾਲਾ ਲੜਕੇ ਨੂੰ ਕਥਿਤ ਤੌਰ ’ਤੇ ਨਿਰਵਸਤਰ ਕਰਕੇ ਨੱਚਣ ਲਈ ਮਜਬੂਰ ਕੀਤਾ ਗਿਆ ਅਤੇ ਵੀਡੀਓ ਵੀ ਬਣਾਈ ਗਈ। ਆਨਲਾਈਨ ਮੀਡੀਆ ’ਤੇ ਕਥਿਤ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਲੜਕਾ 4-5 ਵਿਅਕਤੀਆਂ ਨਾਲ ਗਾਣੇ ’ਤੇ ਨੱਚ ਰਿਹਾ ਹੈ। ਵੀਡੀਓ ’ਚ ਲੜਕੇ ਨੂੰ ਮੁਸਕੁਰਾਉਂਦੇ ਹੋਏ ਨੱਚਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਪੁਲੀਸ ਨੇ ਦੱਸਿਆ ਕਿ ਵੀਡੀਓ ਮਿਲਣ ’ਤੇ ਪੀੜਤ ਦਾ ਪਤਾ ਲੱਗਣ ਮਗਰੋਂ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਨੇ ਪੀੜਤ ਪਰਿਵਾਰ ਨੂੰ ਸ਼ਿਕਾਇਤ ਦਰਜ ਕਰਾਉਣ ਲਈ ਪ੍ਰੇਰਿਤ ਕੀਤਾ। ਮਾਮਲੇ ’ਚ ਪਿਓ-ਪੁੱਤ ਸਮੇਤ ਛੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। -ਪੀਟੀਆਈ

Advertisement

Advertisement
Advertisement
Author Image

sukhwinder singh

View all posts

Advertisement