ਰਾਜਸਥਾਨ: ਤਿੰਨ ਦਿਨਾਂ ਤੋਂ ਬੋਰਵੈੱਲ ਵਿੱਚ ਫਸੀ ਬੱਚੀ ਦੇ ਬਾਹਰ ਆਉਣ ਦੀ ਉਮੀਦ
ਕੋਟਪੁਤਲੀ (ਰਾਜਸਥਾਨ), 26 ਦਸੰਬਰ
ਰਾਜਸਥਾਨ ਦੇ ਕੋਟਪੁਤਲੀ ਵਿੱਚ 23 ਦਸੰਬਰ ਨੂੰ ਇੱਕ ਬੋਰਵੈੱਲ ਵਿੱਚ ਡਿੱਗੀ ਸਾਢੇ ਤਿੰਨ ਸਾਲ ਦੀ ਬੱਚੀ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ ਅਤੇ ਇੱਕ ਨਾਜ਼ੁਕ ਪੜਾਅ ਤੇ ਪੁੱਜ ਗਈਆਂ ਹਨ। ਆਫ਼ਤ ਰਾਹਤ ਕਰਮਚਾਰੀ ਚੁਣੌਤੀਆਂ ਦੇ ਬਾਵਜੂਦ ਵੀਰਵਾਰ ਨੂੰ ਬੱਚੀ ਨੂੰ ਬਾਹਰ ਕੱਢਣ ਦੀ ਉਮੀਦ ਰੱਖ ਰਹੇ ਹਨ।ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨਡੀਆਰਐਫ) ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐਸਡੀਆਰਐਫ) ਦੀਆਂ ਟੀਮਾਂ ਅਤੇ ਸਥਾਨਕ ਪ੍ਰਸ਼ਾਸਨ ਸਮੇਤ ਅਧਿਕਾਰੀ ਮੌਕੇ ’ਤੇ ਕਾਰਵਾਈ ਕਰ ਕਰਹੇ ਹਨ।
ਪੱਤਰਕਾਰਾਂ ਨਾਲ ਗੱਲ ਕਰਦਿਆਂ ਐਨਡੀਆਰਐਫ ਟੀਮ ਦੇ ਇੰਚਾਰਜ ਯੋਗੇਸ਼ ਕੁਮਾਰ ਮੀਨਾ ਨੇ ਦੱਸਿਆ ਕਿ ਉਨ੍ਹਾਂ ਨੂੰ ਫਸੀ ਹੋਈ ਲੜਕੀ ਤੱਕ ਪਹੁੰਚਣ ਲਈ 170 ਮੀਟਰ ਡੂੰਘੀ ਖੁਦਾਈ ਕਰਨੀ ਪਵੇਗੀ। ਪਾਇਲਿੰਗ ਮਸ਼ੀਨ ਨਾਲ ਖੁਦਾਈ ਕੀਤੀ ਹੈ ਅਤੇ 160 ਮੀਟਰ ਤੱਕ ਖੁਦਾਈ ਹੋ ਚੁੱਕੀ ਹੈ.. ਉਮੀਦ ਹੈ ਕਿ ਅਸੀਂ ਅੱਜ ਇਸ (ਬਚਾਅ ਕਾਰਜ) ਨੂੰ ਪੂਰਾ ਕਰ ਲਵਾਂਗੇ।
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐੱਨ.ਡੀ.ਆਰ.ਐੱਫ.) ਟੀਮ ਦੇ ਕਰਮਚਾਰੀਆਂ ਨੇ ਕਲਿੱਪਾਂ ਦੀ ਮਦਦ ਨਾਲ ਫਸੀ ਬੱਚੀ ਨੂੰ 30 ਫੁੱਟ ਤੱਕ ਖਿੱਚਿਆ ਸੀ। ਉਪ ਮੰਡਲ ਮੈਜਿਸਟਰੇਟ ਬ੍ਰਜੇਸ਼ ਚੌਧਰੀ ਨੇ ਮੰਗਲਵਾਰ ਨੂੰ ਕਿਹਾ ਕਿ ਬਚਾਅ ਟੀਮ ਦੀ ਤਰਜੀਹ ਬੱਚੇ ਨੂੰ ਜ਼ਿੰਦਾ ਬਚਾਉਣਾ ਹੈ। -ਏਐੱਨਆਈ