ਰਾਜਸਥਾਨ: ਦਸ ਦਿਨਾਂ ਮਗਰੋਂ ਬੋਰਵੈੱਲ ’ਚੋਂ ਕੱਢੀ 3 ਸਾਲਾ ਬੱਚੀ ਦੀ ਮੌਤ
09:15 PM Jan 01, 2025 IST
ਜੈਪੁਰ, 1 ਜਨਵਰੀ
ਰਾਜਸਥਾਨ ਦੇ ਕੋਟਪੁਤਲੀ-ਬਹਿਰੋਰ ਜ਼ਿਲ੍ਹੇ ਵਿਚ ਦਸ ਦਿਨ ਪਹਿਲਾਂ 150 ਫੁੱਟ ਡੂੰਘੇ ਬੋਰ ਵਿਚ ਡਿੱਗੀ ਤਿੰਨ ਸਾਲਾ ਬੱਚੀ ਦੀ ਮੌਤ ਹੋ ਗਈ ਹੈ। ਇਸ ਬੱਚੀ ਨੂੰ ਦਸ ਦਿਨਾਂ ਤੋਂ ਜਾਰੀ ਰਾਹਤ ਤੇ ਬਚਾਅ ਕਾਰਜਾਂ ਮਗਰੋਂ ਅੱਜ ਬੇਸੁੱਧ ਹਾਲਤ ਵਿਚ ਬਾਹਰ ਕੱਢਿਆ ਗਿਆ। ਚੇਤਨਾ ਨਾਂ ਦੀ ਇਸ ਬੱਚੀ ਨੂੰ ਫੌਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਇਸ ਨੂੰ ਮ੍ਰਿਤ ਲਿਆਂਦੀ ਐਲਾਨ ਦਿੱਤਾ। ਐੱਨਡੀਆਰਐੱਫ ਟੀਮ ਦੇ ਇੰਚਾਰਜ ਯੋਗੇਸ਼ ਮੀਨਾ ਨੇ ਕਿਹਾ ਕਿ ਜਦੋਂ ਬੱਚੀ ਨੂੰ ਬਾਹਰ ਕੱਢਿਆ ਗਿਆ ਤਾਂ ਉਸ ਵਿਚ ਕੋਈ ਹਿਲਜੁਲ ਨਹੀਂ ਸੀ। -ਪੀਟੀਆਈ
Advertisement
Advertisement