ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦਾਦਾਸਾਹਿਬ ਫਾਲਕੇ ’ਤੇ ਫ਼ਿਲਮ ਬਣਾਏਗਾ ਰਾਜਾਮੌਲੀ

07:13 AM Sep 20, 2023 IST

ਹੈਦਰਾਬਾਦ: ਫ਼ਿਲਮ ਨਿਰਮਾਤਾ ਐੱਸਐੱਸ ਰਾਜਾਮੌਲੀ ਨੇ ਅੱਜ ਇੱਥੇ ਇਹ ਐਲਾਨ ਕੀਤੀ ਕਿ ਉਹ ‘ਭਾਰਤੀ ਸਿਨੇਮਾ ਦੇ ਪਿਤਾਮਾ’ ਦਾਦਾਸਾਹਿਬ ਫਾਲਕੇ ’ਤੇ ਫ਼ਿਲਮ ਬਣਾਉਣਗੇ, ਜਿਸ ਦਾ ਨਾਮ ‘ਮੇਡ ਇਨ ਇੰਡੀਆ’ ਹੋਵੇਗਾ। ‘ਆਰਆਰਆਰ’ ਦੇ ਨਿਰਦੇਸ਼ਕ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਕਹਾਣੀ ਸੁਣੀ ਤਾਂ ਉਹ ਜਜ਼ਬਾਤੀ ਤੌਰ ’ਤੇ ਬਹੁਤ ਉਤਸ਼ਾਹਿਤ ਹੋਇਆ। ਰਾਜਾਮੌਲੀ ਨੇ ‘ਐਕਸ’ ਉੱਤੇ ਲਿਖਿਆ, ‘ਜਦੋਂ ਮੈਂ ਪਹਿਲੀ ਵਾਰੀ ਕਹਾਣੀ ਸੁਣੀ, ਤਾਂ ਮੈਂ ਉਤਸ਼ਾਹਿਤ ਹੋਇਆ। ਕਿਸੇ ਦੇ ਜੀਵਨ ’ਤੇ ਫ਼ਿਲਮ ਬਣਾਉਣਾ ਆਪਣੇ ਆਪ ਵਿੱਚ ਕਾਫ਼ੀ ਔਖਾ ਕੰਮ ਹੈ, ਪਰ ਭਾਰਤੀ ਸਿਨੇਮਾ ਦੇ ਪਿਤਾਮਾ ’ਤੇ ਫ਼ਿਲਮ ਬਣਾਉਣਾ ਤਾਂ ਹੋਰ ਵੀ ਮੁਸ਼ਕਲ ਹੈ। ਸਾਡੇ ਸਾਥੀ ਇਸ ਲਈ ਤਿਆਰ ਹਨ। ਸਾਨੂੰ ‘ਮੇਡ ਇਨ ਇੰਡੀਆ’ ਪੇਸ਼ ਕਰਨ ਲਈ ਬੇਹੱਦ ਮਾਣ ਮਹਿਸੂਸ ਹੋ ਰਿਹਾ ਹੈ। ਫ਼ਿਲਮ ਦਾ ਨਿਰਦੇਸ਼ਨ ਨਿਤਿਨ ਕੱਕੜ ਕਰਨਗੇ। ਇਹ ਨਿਰਮਾਤਾ ਵਜੋਂ ਰਾਜਾਮੌਲੀ ਦੇ ਪੁੱਤਰ ਕਾਰਤਿਕੇ ਦੀ ਪਹਿਲੀ ਫ਼ਿਲਮ ਹੋਵੇਗੀ। ਉਨ੍ਹਾਂ ‘ਆਰਆਰਆਰ’ ਵਿੱਚ ਲਾਈਨ ਨਿਰਮਾਤਾ ਵਜੋਂ ਕੰਮ ਕੀਤਾ ਸੀ। ਭਾਰਤੀ ਸਿਨੇਮਾ ਦੇ ਪਿਤਾਮਾ ਕਹੇ ਜਾਣ ਵਾਲੇ ਦਾਦਾਸਾਹਿਬ ਫਾਲਕੇ ਨੇ ਸਾਲ 1913 ਵਿੱਚ ਰਾਜਾ ਹਰੀਸ਼ਚੰਦਰ ਦੇ ਨਾਮ ’ਤੇ ਭਾਰਤ ਦੀ ਪਹਿਲੀ ਫੀਚਰ ਫ਼ਿਲਮ ਬਣਾਈ ਸੀ। ਮੌਜੂਦਾ ਸਮੇਂ ਮਹਾਰਾਸ਼ਟਰ ਦੇ ਤ੍ਰਿੰਬਕ ਵਿੱਚ ਜਨਮੇ ਦਾਦਾਸਾਹਿਬ ਫਾਲਕੇ ਦਾ ਵਾਸਤਵਿਕ ਨਾਮ ਝੁੰਡੀਰਾਜ ਗੋਵਿੰਦ ਫਾਲਕੇ ਸੀ। ਨਿਰਮਾਤਾਵਾਂ ਨੇ ਅਜੇ ਫ਼ਿਲਮ ਬਾਰੇ ਕਾਸਟ ਅਤੇ ਹੋਰ ਵੇਰਵਿਆਂ ਦਾ ਐਲਾਨ ਨਹੀਂ ਕੀਤਾ। -ਪੀਟੀਆਈ

Advertisement

Advertisement