ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਰਾਜਾ ਵੜਿੰਗ ਪਟਿਆਲਾ ਦੀ ਬਗ਼ਾਵਤ ਨੂੰ ਠੱਲ੍ਹਣ ’ਚ ਲੱਗੇ

07:43 AM Apr 18, 2024 IST
ਪਟਿਆਲਾ ’ਚ ਕਾਂਗਰਸੀ ਆਗੂਆਂ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਰਾਜਾ ਵੜਿੰਗ।

ਗੁਰਨਾਮ ਸਿੰਘ ਅਕੀਦਾ
ਪਟਿਆਲਾ, 17 ਅਪਰੈਲ
ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਖੁਦ ਪਟਿਆਲਾ ਕਾਂਗਰਸ ਦੀ ਬਗ਼ਾਵਤ ਦੇ ਠੱਲ੍ਹਣ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਲਈ ਅੱਜ ਉਨ੍ਹਾਂ ਨੇ ਪਟਿਆਲਾ ’ਚ ਨਾਰਾਜ਼ ਆਗੂਆਂ ਨਾਲ ਮੀਟਿੰਗ ਕੀਤੀ ਤੇ ਉਨ੍ਹਾਂ ਨਾਲ ਦੁਪਹਿਰ ਦਾ ਖਾਣਾ ਖਾਧਾ। ਦੱਸਣਯੋਗ ਹੈ ਕਿ ਹਾਈਕਮਾਨ ਵੱਲੋਂ ਪਟਿਆਲਾ ਤੋਂ ਡਾ. ਧਰਮਵੀਰ ਗਾਂਧੀ ਨੂੰ ਟਿਕਟ ਦੇਣ ’ਤੇ ਕਾਂਗਰਸ ਦੇ ਕਈ ਆਗੂ ਨਾਰਾਜ਼ ਹਨ। ਇਸ ਨਾਰਾਜ਼ਗੀ ਨੂੰ ਦੂਰ ਕਰਨ ਦੀ ਕਵਾਇਦ ਚੱਲ ਰਹੀ ਹੈ ਪਰ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਨੂੰ ਅਜੇ ਤੱਕ ਨਾਰਾਜ਼ ਕਾਂਗਰਸੀ ਆਗੂਆਂ ਨੇ ਸਹਿਮਤੀ ਦੀ ਖ਼ੈਰ ਨਹੀਂ ਪਾਈ ਬੇਸ਼ੱਕ ਅੱਜ ਉਨ੍ਹਾਂ ਆਗੂਆਂ ਦੇ ਤੇਵਰ ਨਰਮ ਨਜ਼ਰ ਆਏ।
ਰਾਜਾ ਵੜਿੰਗ ਅੱਜ ਪਟਿਆਲਾ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਰਾਜਪੁਰਾ ਦੇ ਸਾਬਕਾ ਵਿਧਾਇਕ ਹਰਦਿਆਲ ਕੰਬੋਜ ਦੇ ਘਰ ਪੁੱਜੇ। ਇਸ ਮੌਕੇ ਸਮਾਣਾ ਦੇ ਸਾਬਕਾ ਵਿਧਾਇਕ ਲਾਲ ਸਿੰਘ ਦੇ ਸਪੁੱਤਰ ਕਾਕਾ ਰਾਜਿੰਦਰ ਸਿੰਘ, ਪਟਿਆਲਾ ਸ਼ਹਿਰੀ ਦੇ ਹਲਕਾ ਇੰਚਾਰਜ ਵਿਸ਼ਣੂ ਸ਼ਰਮਾ, ਮਹਿਲਾ ਕਾਂਗਰਸ ਦੀ ਸੂਬਾ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਤੋਂ ਇਲਾਵਾ ਜਸਵਿੰਦਰ ਸਿੰਘ ਰੰਧਾਵਾ ਆਦਿ ਆਗੂ ਮੌਜੂਦ ਰਹੇ।
ਪਟਿਆਲਾ ਕਾਂਗਰਸ ਵਿੱਚ ਕਈ ਟਕਸਾਲੀ ਆਗੂ ਡਾ. ਧਰਮਵੀਰ ਗਾਂਧੀ ਖ਼ਿਲਾਫ਼ ਇਕਜੁੱਟ ਨਜ਼ਰ ਆ ਰਹੇ ਹਨ। ਕਈ ਸਾਬਕਾ ਵਿਧਾਇਕਾਂ ਅਤੇ ਸੀਨੀਅਰ ਨੇਤਾਵਾਂ ਨੇ ਉਨ੍ਹਾਂ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਸਾਬਕਾ ਵਿਧਾਇਕ ਹਰਦਿਆਲ ਕੰਬੋਜ ਵੱਲੋਂ 20 ਤਰੀਕ ਨੂੰ ਰਾਜਪੁਰਾ ਦੇ ਇਕ ਰਿਜ਼ੌਰਟ ਵਿਚ ਮੀਟਿੰਗ ਬੁਲਾਈ ਗਈ ਹੈ। ਚਰਚਾ ਹੈ ਕਿ ਕੋਈ ਵੱਡਾ ਫ਼ੈਸਲਾ ਲਿਆ ਜਾ ਸਕਦਾ ਹੈ। ਸਾਬਕਾ ਵਿੱਤ ਮੰਤਰੀ ਅਤੇ ਛੇ ਵਾਰ ਵਿਧਾਇਕ ਰਹੇ ਲਾਲ ਸਿੰਘ ਵੀ ਇਸ ਮਾਮਲੇ ਵਿੱਚ ਪਾਰਟੀ ਤੋਂ ਦੂਰ ਜਾ ਰਹੇ ਹਨ। ਇਹ ਆਗੂ ਪਹਿਲੇ ਦਿਨ ਤੋਂ ਹੀ ਮੰਗ ਕਰ ਰਹੇ ਹਨ ਕਿ ਇਸ ਟਿਕਟ ਨੂੰ ਬਦਲਿਆ ਜਾਵੇ।
ਦਰਅਸਲ, ਪਟਿਆਲਾ ਸ਼ੁਰੂ ਤੋਂ ਹੀ ਕਾਂਗਰਸ ਲਈ ਬਹੁਤ ਅਹਿਮ ਰਿਹਾ ਹੈ ਕਿਉਂਕਿ ਦੋ ਦਹਾਕਿਆਂ ਤੋਂ ਪਟਿਆਲਾ ਵਿੱਚ ਕਾਂਗਰਸ ਦੀ ਪਛਾਣ ਕੈਪਟਨ ਅਮਰਿੰਦਰ ਸਿੰਘ ਨਾਲ ਸੀ ਪਰ ਉਹ ਵਿਧਾਨ ਸਭਾ ਚੋਣਾਂ 2022 ਤੋਂ ਪਹਿਲਾਂ ਕਾਂਗਰਸ ਨੂੰ ਅਲਵਿਦਾ ਆਖ ਗਏ। ਹਰਦਿਆਲ ਸਿੰਘ ਕੰਬੋਜ ਨੇ ਕਿਹਾ, ‘‘ਅੱਜ ਸਾਡੇ ਘਰ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਆਏ ਸਨ, ਜਿਨ੍ਹਾਂ ਨਾਲ ਸਾਡੀ ਕਾਫ਼ੀ ਸਮਾਂ ਗੱਲ ਹੋਈ ਪਰ ਅਸੀਂ 20 ਅਪਰੈਲ ਨੂੰ ਕਾਂਗਰਸੀ ਵਰਕਰਾਂ ਦੀ ਮੀ‌‌ਟਿੰਗ ਜ਼ਰੂਰ ਕਰਾਂਗੇ ਤੇ ਵਰਕਰਾਂ ਦੇ ਫ਼ੈਸਲੇ ’ਤੇ ਗ਼ੌਰ ਕੀਤੀ ਜਾਵੇਗੀ।’’

Advertisement

Advertisement
Advertisement