Raja Raghuvanshi Murder Case: 4 ਮੁਲਜ਼ਮਾਂ ਨੂੰ ਸ਼ਿਲਾਂਗ ਲਿਜਾਣ ਲਈ ਗੁਹਾਟੀ ਲਿਆਂਦਾ ਗਿਆ
10:54 AM Jun 11, 2025 IST
ਗੁਹਾਟੀ, 11 ਜੂਨ
Advertisement
Raja Raghuvanshi Murder Case ਰਾਜਾ ਰਘੂਵੰਸ਼ੀ ਕਤਲ ਕੇਸ ਦੇ ਚਾਰ ਮੁਲਜ਼ਮਾਂ ਨੂੰ ਸ਼ਿਲਾਂਗ ਪੁਲੀਸ ਬੁੱਧਵਾਰ ਸਵੇਰੇ ਇੰਦੌਰ ਤੋਂ ਅਸਾਮ ਦੇ ਗੁਹਾਟੀ ਹਵਾਈ ਅੱਡੇ ’ਤੇ ਲਿਆਂਦਾ ਗਿਆ ਹੈ। ਮੁਲਜ਼ਮਾਂ ਨੂੰ ਹੁਣ ਇੱਥੋਂ ਸ਼ਿਲਾਂਗ ਲਿਜਾਇਆ ਜਾਵੇਗਾ। ਮੇਘਾਲਿਆ ਪੁਲੀਸ ਨੇ ਮਾਮਲੇ ਦੀ ਹੋਰ ਜਾਂਚ ਲਈ ਇਨ੍ਹਾਂ ਚਾਰ ਮੁਲਜ਼ਮਾਂ ਦਾ ਸੱਤ ਦਿਨਾਂ ਦਾ ਟਰਾਂਜ਼ਿਟ ਰਿਮਾਂਡ ਲਿਆ ਹੈ। ਇਸ ਦੌਰਾਨ ਬੁੱਧਵਾਰ ਸਵੇਰੇ ਰਾਜਾ ਰਘੂਵੰਸ਼ੀ ਦੇ ਕਤਲ ਕੇਸ ਦੀ ਮੁੱਖ ਮੁਲਜ਼ਮ ਸੋਨਮ ਰਘੂਵੰਸ਼ੀ ਨੂੰ ਸ਼ਿਲਾਂਗ ਦੇ ਗਣੇਸ਼ ਦਾਸ ਹਸਪਤਾਲ ਵਿੱਚ ਮੈਡੀਕਲ ਜਾਂਚ ਲਈ ਲਿਆਂਦਾ ਗਿਆ।
ਸੋਨਮ ਮੇਘਾਲਿਆ ਪੁਲੀਸ ਕੋਲ ਤਿੰਨ ਦਿਨਾਂ ਦੇ ਟਰਾਂਜ਼ਿਟ ਰਿਮਾਂਡ ’ਤੇ ਹੈ। ਪੀੜਤ ਦੀ ਪਤਨੀ ਸੋਨਮ ਰਘੂਵੰਸ਼ੀ, ਆਕਾਸ਼ ਰਾਜਪੂਤ, ਵਿਸ਼ਾਲ ਸਿੰਘ ਚੌਹਾਨ, ਰਾਜ ਸਿੰਘ ਕੁਸ਼ਵਾਹਾ ਅਤੇ ਆਨੰਦ ’ਤੇ ਰਾਜਾ ਰਘੂਵੰਸ਼ੀ ਦੇ ਕਤਲ ਦਾ ਦੋਸ਼ ਹੈ। -ਏਐੱਨਆਈ
Advertisement
ਇਹ ਵੀ ਪੜ੍ਹੋ: Meghalaya honeymoon murder: ਇੰਦੌਰ ਹਵਾਈ ਅੱਡੇ ’ਤੇ ਯਾਤਰੀ ਨੇ ਮੁਲਜ਼ਮ ਨੂੰ ਜੜਿਆ ਥੱਪੜ
Advertisement