ਖੇਡ ਮੁਕਾਬਲਿਆਂ ’ਚ ਰਾਜਾ ਜਗਦੇਵ ਸਕੂਲ ਨੇ ਮਾਰੀਆਂ ਮੱਲਾਂ
ਪੱਤਰ ਪ੍ਰੇਰਕ
ਪਾਇਲ, 1 ਅਕਤੂਬਰ
‘ਖੇਡਾਂ ਵਤਨ ਪੰਜਾਬ ਦੀਆਂ’ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਰਾਜਾ ਜਗਦੇਵ ਮਾਡਲ ਸੀਨੀਅਰ ਸੈਕੰਡਰੀ ਸਕੂਲ ਜਰਗ ਦੀ ਕਬੱਡੀ ਸਰਕਲ ਸਟਾਈਲ ਅੰਡਰ- 21 ਲੜਕਿਆਂ ਦੀ ਟੀਮ ਨੇ ਜ਼ਿਲ੍ਹਾ ਲੁਧਿਆਣਾ ’ਚੋਂ ਤੀਸਰਾ ਤੇ ਸਰਕਲ ਸਟਾਈਲ ਅੰਡਰ- 21 ਲੜਕੀਆਂ ਦੀ ਟੀਮ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ। ਅੰਡਰ- 21 ਲੜਕਿਆਂ ਵਿੱਚੋਂ ਕਰਨਵੀਰ ਸਿੰਘ, ਤਰਨਪ੍ਰੀਤ ਸਿੰਘ ਜਦਕਿ ਅੰਡਰ- 21 ਲੜਕੀਆਂ ’ਚੋਂ ਲਵਪ੍ਰੀਤ ਕੌਰ ਤੇ ਅਰਸ਼ਵੀਰ ਕੌਰ ਦੀ ਸੂਬਾ ਪੱਧਰੀ ਲਈ ਚੋਣ ਕੀਤੀ ਗਈ ਹੈ। ਦੋਵਾਂ ਟੀਮਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਖੇਡ ਦਫ਼ਤਰ ਲੁਧਿਆਣਾ ਵੱਲੋਂ ਮੈਡਲ ਅਤੇ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਪਰਮਜੀਤ ਕੌਰ ਮੰਡੇਰ ਨੇ ਵਿਦਿਆਰਥੀਆਂ ਦੀ ਇਸ ਕਾਮਯਾਬੀ ਲਈ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਅਤੇ ਸੂਬਾ ਪੱਧਰ ’ਤੇ ਚੰਗਾ ਖੇਡਣ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਅਧਿਆਪਕਾਂ ਜਸਵੀਰ ਕੌਰ ਮੰਡੇਰ, ਮਨਪ੍ਰੀਤ ਕੌਰ, ਜਸਵਿੰਦਰ ਕੌਰ, ਸਰਬਜੀਤ ਕੌਰ, ਜਗਜੀਤ ਸਿੰਘ ਸਿਰਥਲਾ, ਕਰਮਜੀਤ ਕੌਰ, ਸਮੂਹ ਸਟਾਫ ਮੈਂਬਰ ਅਤੇ ਖਿਡਾਰੀ ਹਾਜ਼ਰ ਸਨ।