For the best experience, open
https://m.punjabitribuneonline.com
on your mobile browser.
Advertisement

ਰਾਜ ਮਿਸਤਰੀ ਮਜ਼ਦੂਰ ਯੂਨੀਅਨ ਨੇ ਛਬੀਲ ਲਾਈ

07:59 AM Jun 25, 2024 IST
ਰਾਜ ਮਿਸਤਰੀ ਮਜ਼ਦੂਰ ਯੂਨੀਅਨ ਨੇ ਛਬੀਲ ਲਾਈ
ਛਬੀਲ ਦੌਰਾਨ ਸੇਵਾ ਕਰ ਰਹੇ ਮਜ਼ਦੂਰ। -ਫੋਟੋ: ਬੱਤਰਾ
Advertisement

ਪੱਤਰ ਪ੍ਰੇਰਕ
ਸਮਰਾਲਾ, 24 ਜੂਨ
ਰਾਜ ਮਿਸਤਰੀ ਮਜ਼ਦੂਰ ਯੂਨੀਅਨ ਵੱਲੋਂ ਲੇਬਰ ਚੌਕ ਵਿੱਚ ਠੰਢੇ ਮਿੱਠੇ ਜਲ ਦੀ ਛਬੀਲ ਲਾਈ ਗਈ। ਇਸ ਸਬੰਧੀ ਕਾਮਰੇਡ ਭਜਨ ਸਿੰਘ ਸਮਰਾਲਾ ਦੱਸਿਆ ਕਿ ਲੇਬਰ ਚੌਕ ਵਿੱਚ ਇਕੱਤਰ ਹੁੰਦੇ ਮਜ਼ਦੂਰਾਂ ਅਤੇ ਵੱਖ-ਵੱਖ ਕਿਰਤੀ ਜਥੇਬੰਦੀਆਂ ਵੱਲੋਂ ਆਪਣੀ ਕਿਰਤ ਕਮਾਈ ਵਿੱਚੋਂ ਪੈਸੇ ਇਕੱਤਰ ਕਰ ਕੇ ਠੰਢੇ ਮਿੱਠੇ ਜਲ ਦੀ ਛਬੀਲ ਲਾਈ ਗਈ ਤੇ ਰਾਹਗੀਰਾਂ ਨੂੰ ਠੰਢਾ ਜਲ ਛਕਾਇਆ ਗਿਆ। ਇਸ ਛਬੀਲ ਵਿੱਚ ਲੈਂਟਰ ਪਾਉਣ ਵਾਲੇ ਮਜ਼ਦੂਰਾਂ ਨੇ ਵੀ ਭਰਪੂਰ ਯੋਗਦਾਨ ਪਾਇਆ। ਛਬੀਲ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਸੁਰਿੰਦਰ ਸਿੰਘ ਛਿੰਦਾ, ਰਵੀ, ਕੇਵਲ ਸਿੰਘ, ਮਨਦੀਪ ਸਿੰਘ ਮਾਣਕੀ, ਰਣਜੀਤ ਸਿੰਘ ਮਾਛੀਵਾੜਾ, ਮਿੱਠੂ ਬੌਂਦਲ, ਦਾਣਾ ਗਹਿਲੇਵਾਲ, ਜੱਸੀ ਸਮਰਾਲਾ, ਕਾਲਾ ਭਗਵਾਨਪੁਰਾ, ਡਾ. ਪਰਮਿੰਦਰ ਸਿੰਘ ਬੈਨੀਪਾਲ, ਜੀਵਨ ਸਿੰਘ ਬੰਬ, ਕਸ਼ਮੀਰਾ ਸਿੰਘ ਸਮਰਾਲਾ ਤੇ ਬਾਗੀ ਬੌਂਦਲੀ ਤੋਂ ਇਲਾਵਾ ਲੇਬਰ ਚੌਕ ਸਮਰਾਲਾ ’ਚ ਇਕੱਤਰ ਹੁੰਦੇ ਮਜ਼ਦੂਰਾਂ ਨੇ ਸਹਿਯੋਗ ਦਿੱਤਾ।

Advertisement

Advertisement
Advertisement
Author Image

sukhwinder singh

View all posts

Advertisement