For the best experience, open
https://m.punjabitribuneonline.com
on your mobile browser.
Advertisement

ਕੂੜੇ ਨਾਲ ਨੱਕੋ ਨੱਕ ਭਰੇ ਸ਼ਹਿਰ ਦੇ ਬਰਸਾਤੀ ਨਾਲੇ

08:30 PM Jun 29, 2023 IST
ਕੂੜੇ ਨਾਲ ਨੱਕੋ ਨੱਕ ਭਰੇ ਸ਼ਹਿਰ ਦੇ ਬਰਸਾਤੀ ਨਾਲੇ
Advertisement

ਗੁਰਿੰਦਰ ਸਿੰਘ

Advertisement

ਲੁਧਿਆਣਾ, 26 ਜੂਨ

ਬਰਸਾਤੀ ਪਾਣੀ ਦੇ ਨਿਕਾਸ ਲਈ ਸ਼ਹਿਰ ਦੇ ਅੰਦਰੂਨੀ ਡਰੇਨਾਂ ਦੀ ਸਫ਼ਾਈ ਨਾ ਹੋਣ ਕਾਰਨ ਬਰਸਾਤਾਂ ਦੌਰਾਨ ਸ਼ਹਿਰ ਵਿੱਚ ਹੜ੍ਹਾਂ ਵਰਗੀ ਸਥਿਤੀ ਪੈਦਾ ਹੋ ਸਕਦੀ ਹੈ, ਜਿਸ ਕਾਰਨ ਲੋਕ ਡਰੇ ਅਤੇ ਸਹਿਮੇ ਹੋਏ ਹਨ। ਨਗਰ ਨਿਗਮ ਦੇ ਅਧਿਕਾਰੀ ਏਸੀ ਦਫ਼ਤਰਾਂ ਵਿੱਚ ਬੈਠ ਕੇ ਸ਼ਹਿਰ ਵਿੱਚੋਂ ਬਰਸਾਤੀ ਪਾਣੀ ਦੀ ਨਿਕਾਸੀ ਲਈ ਮੁਕੰਮਲ ਪ੍ਰਬੰਧਾਂ ਦੇ ਕਾਗਜ਼ੀ ਦਾਅਵੇ ਤਾਂ ਕਰ ਰਹੇ ਹਨ ਪਰ ਅਮਲੀ ਰੂਪ ਵਿੱਚ ਕੁੱਝ ਨਹੀਂ ਹੋ ਰਿਹਾ।

ਅੰਦਰੂਨੀ ਸ਼ਹਿਰ ਵਿੱਚਲੇ ਡਰੇਨ ਤਲਾਬ ਬਾਜ਼ਾਰ ਤੋਂ ਸਦਰ ਬਾਜ਼ਾਰ, ਨਿੱਗਰ ਮੰਡੀ, ਭਦੋੜ ਹਾਊਸ ਤੋਂ ਹੋ ਕੇ ਨਾਲੀ ਮੁਹੱਲਾ ਅਤੇ ਇਸ ਤੋਂ ਅੱਗੇ ਬੁੱਢੇ ਨਾਲੇ ਨੂੰ ਜਾਂਦੀ ਹੈ, ਪਰ ਜਿਸ ਤਰੀਕੇ ਨਾਲ ਇਹ ਨਾਲੇ ਕੂੜਾ-ਕਰਕੱਟ ਅਤੇ ਮਲਬੇ ਨਾਲ ਨੱਕੋ-ਨੱਕ ਭਰੇ ਹੋਏ ਹਨ ਉਹ ਸ਼ਹਿਰੀਆਂ ਲਈ ਇੱਕ ਖਤਰੇ ਦੀ ਘੰਟੀ ਹਨ। ਇਸੇ ਤਰ੍ਹਾਂ ਦੇ ਹਾਲਾਤ ਫੀਲਡ ਗੰਜ, ਇਸਲਾਮ ਗੰਜ, ਢੋਕਾ ਮੁਹੱਲੇ ਅਤੇ ਟਰਾਂਸਪੋਰਟ ਏਰੀਏ ਵਿੱਚ ਚੱਲਦੇ ਨਾਲਿਆਂ ਅਤੇ ਨਾਲੀਆਂ ਦੇ ਹਨ। ਇਸ ਸਬੰਧੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਬੁਲਾਰੇ ਅਤੇ ਸਾਬਕਾ ਕੌਂਸਲਰ ਪਰਮਿੰਦਰ ਮਹਿਤਾ ਨੇ ਇਨ੍ਹਾਂ ਇਲਾਕਿਆਂ ਦਾ ਦੌਰਾ ਕਰਨ ਤੋਂ ਬਾਅਦ ਦੱਸਿਆ ਕਿ ਜੇਕਰ ਨਗਰ ਨਿਗਮ ਵੱਲੋਂ ਬਰਸਾਤੀ ਪਾਣੀ ਦੀ ਨਿਕਾਸੀ ਲਈ ਇਨ੍ਹਾਂ ਨਾਲਿਆਂ ਅਤੇ ਨਾਲੀਆਂ ਦੀ ਸਫ਼ਾਈ ਨਾ ਕਰਾਈ ਤਾਂ ਮੌਨਸੂਨ ਦੌਰਾਨ ਲੋਕਾਂ ਲਈ ਵੱਡੀ ਮੁਸੀਬਤ ਖੜੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਤਬਾਹੀ ਲਈ ਨਗਰ ਨਿਗਮ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ। ਉਨ੍ਹਾਂ ਇਸ ਸਬੰਧੀ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਇੱਕ ਪੱਤਰ ਵੀ ਲਿਖਿਆ ਹੈ। ਇਸ ਦੌਰਾਨ ਨਗਰ ਨਿਗਮ ਦੇ ਇੱਕ ਅਧਿਕਾਰੀ ਨੇ ਦੱਸਿਆ ਹੈ ਕਿ ਨਗਰ ਨਿਗਮ ਵੱਲੋਂ ਪੈਦਾ ਹੋਣ ਵਾਲੀ ਹਰ ਸਥਿਤੀ ਤੇ ਪੂਰੀ ਨਿਗ੍ਹਾ ਰੱਖੀ ਜਾ ਰਹੀ ਹੈ ਅਤੇ ਬਰਸਾਤੀ ਪਾਣੀ ਦੇ ਨਿਕਾਸ ਲਈ ਮਸ਼ੀਨਰੀ ਤਿਆਰ ਹੈ।

Advertisement
Tags :
Advertisement
Advertisement
×