ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੀਂਹ ਦੇ ਪਾਣੀ ਨੇ ਸਮਾਰਟ ਸਿਟੀ ਲੁਧਿਆਣਾ ਦੀਆਂ ਸੜਕਾਂ ਦੀ ਹਾਲਤ ਵਿਗਾੜੀ

06:51 AM Sep 02, 2024 IST
ਮੀਂਹ ਦੇ ਪਾਣੀ ਕਰਕੇ ਲੁਧਿਆਣਾ ਦੀ ਇੱਕ ਸੜਕ ’ਤੇ ਪਏ ਡੂੰਘੇ ਟੋਏ। -ਫੋਟੋ: ਹਿਮਾਂਸ਼ੂ

ਸਤਵਿੰਦਰ ਬਸਰਾ
ਲੁਧਿਆਣਾ, 1 ਸਤੰਬਰ
ਮੌਨਸੂਨ ਸੀਜ਼ਨ ਭਾਵੇਂ ਅਜੇ ਸਤੰਬਰ ਦੇ ਅੱਧ ਤੱਕ ਚੱਲਣਾ ਹੈ ਪਰ ਹੁਣ ਤੱਕ ਪਏ ਮੀਂਹਾਂ ਨੇ ਸਮਾਰਟ ਸਿਟੀ ਲੁਧਿਆਣਾ ਦੀਆਂ ਸੜਕਾਂ ਦੀ ਹਾਲਤ ਵਿਗਾੜ ਕੇ ਰੱਖ ਦਿੱਤੀ ਹੈ। ਸ਼ਹਿਰ ਦੀ ਸ਼ਾਇਦ ਹੀ ਕੋਈ ਅਜਿਹੀ ਸੜਕ ਹੋਵੇ ਜਿੱਥੇ ਮੀਂਹ ਦਾ ਪਾਣੀ ਖੜ੍ਹਾ ਹੋਣ ਕਾਰਨ ਟੋਏ ਨਾ ਪਏ ਹੋਣ। ਇਹ ਟੋਏ ਰਾਤ ਸਮੇਂ ਨਾ ਸਿਰਫ ਆਵਾਜਾਈ ਵਿੱਚ ਅੜਿੱਕਾ ਬਣ ਰਹੇ ਹਨ ਸਗੋਂ ਹਾਦਸਿਆਂ ਨੂੰ ਵੀ ਸੱਦਾ ਦੇ ਰਹੇ ਹਨ। ਜੁਲਾਈ ਮਹੀਨੇ ਸ਼ੁਰੂ ਹੋਇਆ ਮੌਨਸੂਨ ਸੀਜ਼ਨ ਆਉਂਦੀ 15 ਸਤੰਬਰ ਤੱਕ ਖਤਮ ਹੋ ਜਾਵੇਗਾ।
ਹਾਲਾਂਕਿ, ਜੁਲਾਈ ਅਤੇ ਅਗਸਤ ਮਹੀਨੇ ਔਸਤ ਨਾਲੋਂ ਮੀਂਹ ਘੱਟ ਪਏ ਹਨ ਪਰ ਇਸ ਦੇ ਬਾਵਜੂਦ ਸ਼ਹਿਰ ਦੀਆਂ ਕਈ ਮੁੱਖ ਅਤੇ ਲਿੰਕ ਸੜਕਾਂ ਦੀ ਹਾਲਤ ਖਸਤਾ ਹੋ ਚੁੱਕੀ ਹੈ। ਇੰਨ੍ਹਾਂ ਵਿੱਚੋਂ ਬਹੁਤੀਆਂ ਸੜਕਾਂ ਦੀ ਹਾਲਤ ਮੀਂਹ ਦਾ ਪਾਣੀ ਕਈ-ਕਈ ਦਿਨ ਖੜ੍ਹਾ ਰਹਿਣ ਕਰਕੇ ਹੀ ਖਸਤਾ ਹੋਈ ਹੈ।
ਇਨ੍ਹਾਂ ਵਿੱਚ ਸਮਰਾਲਾ ਚੌਕ ਤੋਂ ਜਲੰਧਰ ਬਾਈਪਾਸ ਨੂੰ ਜਾਂਦੀ ਸੜਕ ਵੀ ਗਿਣੀ ਜਾ ਸਕਦੀ ਹੈ। ਇਸ ਸੜਕ ’ਤੇ ਪੁਲ ਤੋਂ ਹੇਠਾਂ ਆਉਂਦੇ ਮੀਂਹ ਦੇ ਪਾਣੀ ਦੀ ਕੋਈ ਢੁਕਵੀਂ ਨਿਕਾਸੀ ਨਹੀਂ ਹੈ ਜਿਸ ਕਰਕੇ ਥੋੜ੍ਹਾਂ ਜਿਹਾ ਮੀਂਹ ਪੈਣ ਤੋਂ ਕਈ ਦਿਨ ਬਾਅਦ ਤੱਕ ਇੱਥੇ ਪਾਣੀ ਖੜ੍ਹਾ ਰਹਿੰਦਾ ਹੈ। ਇਸ ਖੜ੍ਹੇ ਪਾਣੀ ਵਿੱਚੋਂ ਵਾਹਨ ਨਿਕਲਣ ਕਰਕੇ ਵੱਡੇ-ਵੱਡੇ ਟੋਏ ਪੈ ਗਏ ਹਨ। ਇਸੇ ਤਰ੍ਹਾਂ ਟ੍ਰਾਂਸਪੋਰਟ ਨਗਰ, ਮੋਤੀ ਨਗਰ, ਸੁਭਾਸ਼ ਨਗਰ ਅਤੇ ਨਾਲ ਲੱਗਦੇ ਇਲਾਕੇ, ਕਸ਼ਮੀਰ ਨਗਰ, ਸ਼ਿੰਗਾਰ ਸਿਨੇਮਾ ਦੇ ਪਿਛਲਾ ਇਲਾਕਾ, ਸ਼ਿਵਾਜ਼ੀ ਨਗਰ, ਜਨਕ ਪੁਰੀ, ਫੌਕਲ ਪੁਆਇੰਟ, ਟਰੰਕਾਂ ਵਾਲਾ ਬਾਜ਼ਾਰ ਰੋਡ, ਹੈਬੋਵਾਲ, ਲੋਕਲ ਅੱਡਾ ਅਤੇ ਟਿੱਬਾ ਰੋਡ ਆਦਿ ਸੜਕਾਂ ’ਤੇ ਵੀ ਡੂੰਘੇ ਟੋਏ ਪਏ ਦੇਖੇ ਜਾ ਸਕਦੇ ਹਨ। ਇਨ੍ਹਾਂ ਟੋਇਆਂ ਕਰਕੇ ਈ-ਰਿਕਸ਼ਾ ਅਤੇ ਦੋ ਪਹੀਆ ਚਾਲਕਾਂਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਵਿੱਚੋਂ ਕਈ ਸੜਕਾਂ ’ਤੇ ਭਾਵੇਂ ਨਿਗਮ ਵੱਲੋਂ ਮਿੱਟੀ ਆਦਿ ਨਾਲ ਟੋਏ ਭਰੇ ਵੀ ਦੇਖੇ ਗਏ ਪਰ ਮੀਂਹ ਪੈਣ ਤੋਂ ਬਾਅਦ ਇਹ ਦੁਬਾਰਾ ਤੋਂ ਡੂੰਘੇ ਟੋਇਆਂ ਦਾ ਰੂਪ ਧਾਰ ਲੈਂਦੇ ਹਨ। ਇੱਥੋਂ ਦੇ ਚੀਮਾ ਚੌਕ ਤੋਂ ਸਮਰਾਲਾ ਚੌਕ ਨੂੰ ਆਉਂਦੀ ਸੜਕ ਦੇ ਕਿਨਾਰੇ ਸੁੱਟੀ ਬਜਰੀ, ਮੁੱਖ ਸੜਕ ਤੱਕ ਫੈਲ ਜਾਣ ਕਰਕੇ ਦੋ ਪਹੀਆ ਚਾਲਕਾਂ ਲਈ ਮੁਸੀਬਤ ਬਣ ਜਾਂਦੀ ਹੈ। ਸੁਣਨ ਵਿੱਚ ਆਇਆ ਹੈ ਕਿ ਇਹ ਬਜ਼ਰੀ ਸ਼ਿਵਾਜੀ ਨਗਰ ਦੇ ਨਾਲੇ ’ਤੇ ਬਣਾਈ ਜਾ ਰਹੀ ਨਵੀਂ ਸੜਕ ’ਤੇ ਪਾਉਣ ਲਈ ਪਿਛਲੇ ਕਈ ਮਹੀਨਿਆਂ ਤੋਂ ਸੁੱਟੀ ਜਾ ਰਹੀ ਹੈ।

Advertisement

Advertisement