ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੀਂਹ ਦੀ ਮਾਰ ਹੇਠ ਆਈ ਨਰਮੇ ਦੀ ਫ਼ਸਲ ਵਾਹੀ

08:44 AM Jul 28, 2020 IST
Advertisement

ਰਾਮਾਂ ਮੰਡੀ: ਮੀਂਹ ਕਾਰਨ ਕਈ ਪਿੰਡਾਂ ਦੇ ਖੇਤਾਂ ਵਿੱਚ ਖੜੀ ਨਰਮੇ ਦੀ ਫਸਲ ਡੁੱਬ ਚੁੱਕੀ ਹੈ, ਜਿਸ ਕਰਕੇ ਪਾਣੀ ’ਚ ਖੜੀ ਫਸਲ ਹੁਣ ਮੱਚਣ ਲੱਗੀ ਹੈ। ਪਿੰਡ ਸੇਖੂ ਦੇ ਕਿਸਾਨਾਂ ਸੰਦੀਪ ਸਿੰਘ ਢਿੱਲੋ ਦਾ 5 ਏਕੜ, ਜੁਗਰਾਜ ਸਿੰਘ ਰਾਜਾ ਦਾ 3 ਏਕੜ ਅਤੇ ਮਲਕਾਣਾ ਪਿੰਡ ਦੇ ਕਿਸਾਨਾਂ ਗੁਰਪ੍ਰੀਤ ਸਿੰਘ 6 ਏਕੜ, ਜਲੌਰ ਸਿੰਘ 4 ਏਕੜ, ਕੁਲਵਿੰਦਰ ਸਿੰਘ 2 ਏਕੜ, ਰਜਿੰਦਰ ਸਿੰਘ 2 ਏਕੜ, ਮਹਿੰਦਰ ਸਿੰਘ 4 ਏਕੜ, ਬਲਵਿੰਦਰ ਸਿੰਘ 5 ਕਿੱਲੇ, ਮਿੱਠੂ ਸਿੰਘ 2 ਏਕੜ, ਹਰਭਜਨ ਸਿੰਘ ਦਾ 2 ਏਕੜ ਨਰਮਾਂ ਮੱਚ ਗਿਆ। ਕਈ ਕਿਸਾਨਾਂ ਨੇ ਆਪਣੀ ਨਰਮੇ ਦੀ ਫਸਲ ਖੇਤਾਂ ਵਿੱਚ ਹੀ ਵਾਹ ਦਿੱਤੀ ਹੈ। ਕਿਸਾਨਾਂ ਨੇ ਸਰਕਾਰ ਤੋਂ ਗਿਰਦਾਵਰੀ ਕਰਵਾ ਕੇ ਨੁਕਸਾਨੀਆਂ ਦਾ ਫ਼ਸਲਾਂ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ। -ਪੱਤਰ ਪ੍ਰੇਰਕ

Advertisement
Advertisement
Tags :
ਨਰਮੇਫ਼ਸਲਮੀਂਹਵਾਹੀ