For the best experience, open
https://m.punjabitribuneonline.com
on your mobile browser.
Advertisement

ਮੀਂਹ ਨੇ ਉੱਤਰੀ ਭਾਰਤ ’ਚ ਕੰਬਣੀ ਛੇੜੀ

09:29 PM Dec 28, 2024 IST
ਮੀਂਹ ਨੇ ਉੱਤਰੀ ਭਾਰਤ ’ਚ ਕੰਬਣੀ ਛੇੜੀ
ਪ੍ਰਯਾਗਰਾਜ ਵਿੱਚ ਸ਼ਨਿੱਚਰਵਾਰ ਨੂੰ ਮੀਂਹ ਅਤੇ ਠੰਢ ਤੋਂ ਬਚਣ ਲਈ ਸ਼ਾਲ ਦੀ ਬੁੱਕਲ ਮਾਰ ਕੇ ਜਾਂਦੀਆਂ ਹੋਈਆਂ ਮੁਟਿਆਰਾਂ। -ਫੋਟੋ: ਪੀਟੀਆਈ
Advertisement

ਜੰਮੂ ਕਸ਼ਮੀਰ ’ਚ ਸੀਜ਼ਨ ਦੀ ਭਾਰੀ ਬਰਫ਼ਬਾਰੀ

ਨਵੀਂ ਦਿੱਲੀ, 28 ਦਸੰਬਰ

Advertisement

ਉੱਤਰੀ ਭਾਰਤ ਵਿੱਚ ਪਿਛਲੇ ਦੋ ਦਿਨ ਤੋਂ ਪੈ ਰਹੇ ਮੀਂਹ ਕਾਰਨ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਦਿੱਲੀ, ਪੰਜਾਬ ਅਤੇ ਹਰਿਆਣਾ ਸਣੇ ਉੱਤਰੀ ਸੂਬਿਆਂ ’ਚ ਠੰਢ ਨੇ ਜ਼ੋਰ ਫੜ ਲਿਆ ਹੈ।

Advertisement

ਸ੍ਰੀਨਗਰ ਵਿੱਚ ਬਰਫ਼ਬਾਰੀ ਦੌਰਾਨ ਇੱਕ ਬੈਂਚ ’ਤੇ ਬੈਠ ਕੇ ਖੇਡਦੇ ਹੋਏ ਬੱਚੇ। -ਫੋਟੋ: ਏਐੱਨਆਈ

ਜੰਮੂ ਕਸ਼ਮੀਰ ਵਿੱਚ ਸੀਜ਼ਨ ਦੀ ਭਾਰੀ ਬਰਫ਼ਬਾਰੀ ਕਾਰਨ ਰੇਲ ਅਤੇ ਸੜਕੀ ਆਵਾਜਾਈ ਪ੍ਰਭਾਵਿਤ ਹੋਈ ਹੈ, ਜਿਸ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੇ ਬਿਜਲੀ ਅਤੇ ਜਲ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ ਹਨ, ਜਦਕਿ ਉੱਤਰਾਖੰਡ ਵਿੱਚ ਤਾਜ਼ਾ ਬਰਫ਼ਬਾਰੀ ਅਤੇ ਭਾਰੀ ਮੀਂਹ ਕਾਰਨ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਇਸੇ ਤਰ੍ਹਾਂ ਪੱਛਮੀ ਗੜਬੜੀ ਕਾਰਨ ਰਾਜਸਥਾਨ, ਮੱਧ ਪ੍ਰਦੇਸ਼ ਵਿੱਚ ਮੀਂਹ ਨੇ ਝੜੀ ਲਾਈ ਹੋਈ ਹੈ।

ਗੁਰੂਗ੍ਰਾਮ ਵਿੱਚ ਗੜ੍ਹੇਮਾਰੀ ਦੀ ਝਲਕ।

ਭਾਰਤੀ ਮੌਸਮ ਵਿਭਾਗ ਅਨੁਸਾਰ ਦਿੱਲੀ ਵਿੱਚ ਰਿਕਾਰਡ 41.2 ਐੱਮਐੱਮ ਮੀਂਹ ਦਰਜ ਕੀਤਾ ਗਿਆ ਹੈ। ਆਈਐੱਮਡੀ ਨੇ ਕਿਹਾ ਕਿ ਸ਼ਹਿਰ ਵਿੱਚ 3 ਦਸੰਬਰ, 1923 ਨੂੰ ਇੱਕ ਦਿਨ ਵਿੱਚ ਸਭ ਤੋਂ ਵੱਧ ਮੀਂਹ 75.7 ਮਿਲੀਮੀਟਰ ਦਰਜ ਕੀਤੀ ਗਿਆ ਸੀ।

ਹਵਾਈ, ਰੇਲ ਅਤੇ ਸੜਕੀ ਆਵਾਜਾਈ ਪ੍ਰਭਾਵਿਤ

ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਡਿਪਟੀ ਕਮਿਸ਼ਨਰਾਂ ਨੂੰ ਨਿੱਜੀ ਤੌਰ ’ਤੇ ਬਰਫ਼ ਹਟਾਉਣ ਦੀ ਮੁਹਿੰਮ ਦੀ ਅਗਵਾਈ ਕਰਨ ਦੇ ਨਿਰਦੇਸ਼ ਦਿੱਤੇ। ਕਸ਼ਮੀਰ ਵਿੱਚ ਸ਼ੁੱਕਰਵਾਰ ਤੋਂ ਰਿਕਾਰਡ ਬਰਫ਼ਬਾਰੀ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਜੰਮੂ-ਸ੍ਰੀਨਗਰ ਨੈਸ਼ਨਲ ਹਾਈਵੇਅ ਬਰਫ਼ਬਾਰੀ ਕਾਰਨ ਬੰਦ ਕਰ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਨਵਯੁਗ ਸੁਰੰਗ ’ਤੇ ਭਾਰੀ ਬਰਫਬਾਰੀ ਕਾਰਨ ਬਰਫ ਹਟਾਉਣ ਦੇ ਕੰਮ ਵਿੱਚ ਰੁਕਾਵਟ ਆਈ ਹੈ।

ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਬਨਿਹਾਲ-ਬਾਰਾਮੂਲਾ ’ਚ ਪਟੜੀਆਂ ’ਤੇ ਭਾਰੀ ਬਰਫ਼ਬਾਰੀ ਕਾਰਨ ਰੇਲ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ।

ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਸ੍ਰੀਨਗਰ ’ਚ ਖਰਾਬ ਮੌਸਮ ਕਾਰਨ ਹਵਾਈ ਸੇਵਾਵਾਂ ਵੀ ਮੁਅੱਤਲ ਕਰ ਦਿੱਤੀਆਂ ਗਈਆਂ ਹਨ।

ਬਰਫ਼ ਵਿੱਚ ਫਸੇ ਕੁਝ ਲੋਕਾਂ ਨੇ ਕਸ਼ਮੀਰ ਵਿੱਚ 8.5 ਕਿਲੋਮੀਟਰ ਦੀ ਨਵਯੁਗ ਸੁਰੰਗ ਦੇ ਅੰਦਰ ਕ੍ਰਿਕਟ ਖੇਡ ਕੇ ਆਪਣੀਆਂ ਪ੍ਰੇਸ਼ਾਨੀ ਦੂਰ ਕਰਨ ਦਾ ਕੋਸ਼ਿਸ਼ ਕੀਤੀ। ਇਹ ਸੁਰੰਗ ਜੰਮੂ ਦੇ ਰਾਮਬਨ ਜ਼ਿਲ੍ਹੇ ਦੇ ਬਨਿਹਾਲ ਸ਼ਹਿਰ ਨੂੰ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਕਾਜ਼ੀਗੁੰਡ ਨਾਲ ਜੋੜਦੀ ਹੈ। ਬਹੁਤ ਸਾਰੇ ਲੋਕਾਂ ਨੂੰ ਠੰਢ ਵਿੱਚ ਆਪਣੇ ਵਾਹਨਾਂ ਵਿੱਚ ਰਾਤ ਕੱਟਣ ਲਈ ਮਜਬੂਰ ਹੋਣਾ ਪਿਆ। ਇਸੇ ਦੌਰਾਨ ਉੱਤਰਾਖੰਡ ਵਿੱਚ ਬਰਫ਼ਬਾਰੀ ਅਤੇ ਭਾਰੀ ਮੀਂਹ ਕਾਰਨ ਬਦਰੀਨਾਥ ਨੈਸ਼ਨਲ ਹਾਈਵੇਅ ਨੂੰ ਬੰਦ ਕਰ ਦਿੱਤਾ ਗਿਆ ਹੈ।

ਪੰਜਾਬ ਅਤੇ ਹਰਿਆਣਾ ’ਚ ਪਾਰਾ ਡਿੱਗਿਆ

ਪੰਜਾਬ ਦੇ ਚੰਡੀਗੜ੍ਹ, ਪਟਿਆਲਾ, ਪਠਾਨਕੋਟ, ਫ਼ਤਹਿਗੜ੍ਹ ਸਾਹਿਬ, ਰੂਪਨਗਰ, ਅੰਬਾਲਾ, ਕਰਨਾਲ, ਸਿਰਸਾ ਅਤੇ ਯਮੁਨਾਨਗਰ ਵਿੱਚ ਦਿਨ ਸਮੇਂ ਰਿਕਾਰਡ ਮੀਂਹ ਪਿਆ, ਜਿਸ ਕਾਰਨ ਇੱਥੇ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ। -ਪੀਟੀਆਈ

Advertisement
Author Image

Charanjeet Channi

View all posts

Advertisement