For the best experience, open
https://m.punjabitribuneonline.com
on your mobile browser.
Advertisement

ਵਿਸ਼ਵ ਕੱਪ ਦੇ ਫਾਈਨਲ ’ਚ ਪੁੱਜਿਆ ਆਸਟਰੇਲੀਆ

01:49 PM Nov 16, 2023 IST
ਵਿਸ਼ਵ ਕੱਪ ਦੇ ਫਾਈਨਲ ’ਚ ਪੁੱਜਿਆ ਆਸਟਰੇਲੀਆ
Cricket - ICC Cricket World Cup 2023 - Semi-Final - South Africa v Australia - Eden Gardens, Kolkata, India - November 16, 2023 Australia's Mitchell Starc in action REUTERS/Andrew Boyers
Advertisement

ਕੋਲਕਾਤਾ, 16 ਨਵੰਬਰ

Advertisement

ਇਥੇ ਈਡਨ ਗਾਰਡਨ ਸਟੇਡੀਅਮ ਵਿੱਚ ਇਕ ਦਿਨਾ ਵਿਸ਼ਵ ਕੱਪ ਕ੍ਰਿਕਟ ਦੇ ਦੂਜੇ ਸੈਮੀਫਾਈਨਲ ਮੈਚ ਵਿੱਚ ਆਸਟਰੇਲੀਆ ਨੇ ਦੱਖਣੀ ਅਫ਼ਰੀਕਾ ਨੂੰ ਤਿੰਨ ਵਿਕਟਾਂ ਨਾਲ ਹਰਾ ਦਿੱਤਾ। ਆਸਟਰੇਲੀਆ ਨੇ ਦੱਖਣੀ ਅਫ਼ਰੀਕਾ ਦੇ 212 ਦੌੜਾਂ ਦਾ ਪਿੱਛਾ ਕਰਦਿਆਂ 47.2 ਓਵਰਾਂ ’ਚ ਸੱਤ ਵਿਕਟਾਂ ਗੁਆ ਕੇ 215 ਦੌੜਾਂ ਬਣਾ ਲਈਆਂ। ਹੁਣ ਐਤਵਾਰ ਨੂੰ ਭਾਰਤ ਅਤੇ ਆਸਟਰੇਲੀਆ ਵਿਚਾਲੇ ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ ਹੋਵੇਗਾ।

ਇਸ ਤੋਂ ਪਹਿਲਾਂ ਆਸਟਰੇਲੀਆ ਖ਼ਿਲਾਫ਼ ਪਹਿਲਾਂ ਬੱਲੇਬਾਜ਼ੀ ਕਰਦਿਆਂ ਦੱਖਣੀ ਅਫ਼ਰੀਕਾ ਨੇ 49.4 ਓਵਰਾਂ ’ਚ 212 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਦੇ ਕਪਤਾਨ ਟੇਂਬਾ ਬਾਵੁਮਾ ਨੇ ਵਿਸ਼ਵ ਕੱਪ ਕ੍ਰਿਕਟ ਦੇ ਦੂਜੇ ਸੈਮੀਫਾਈਨਲ ਵਿੱਚ ਆਸਟਰੇਲੀਆ ਖ਼ਿਲਾਫ਼ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਪਰ ਇਹ ਫ਼ੈਸਲਾ ਉਸ ਨੂੰ ਰਾਸ ਨਹੀਂ ਆਇਆ। ਇਕ ਸਮੇਂ ਟੀਮ ਨੇ 14 ਓਵਰਾਂ ਵਿੱਚ 44 ਦੌੜਾਂ ’ਤੇ 4 ਵਿਕਟਾਂ ਗੁਆ ਦਿੱਤੀਆਂ ਸਨ। ਦੱਖਣੀ ਅਫ਼ਰੀਕਾ ਲਈ ਸਪਿੰਨਰ ਤਬਰੇਜ਼ ਸ਼ਮਸੀ, ਤੇਜ਼ ਗੇਂਦਬਾਜ਼ ਲੁੰਗੀ ਐਨਗਿਡੀ ਦੀ ਥਾਂ ਆਇਆ ਹੈ। ਇਹੀ ਟੀਮ ’ਚ ਇਕੋ ਇਕ ਬਦਲਾਅ ਸੀ, ਜਦੋਂ ਕਿ ਆਸਟਰੇਲੀਆ ਨੇ ਮਾਰਕਸ ਸਟੋਇਨਿਸ ਅਤੇ ਸੀਨ ਐਬੋਟ ਦੀ ਜਗ੍ਹਾ ਮਾਰਨਸ ਲਾਬੂਸ਼ੇਨ ਅਤੇ ਮਿਸ਼ੇਲ ਸਟਾਰਕ ਨੂੰ ਲਿਆ ਸੀ।

Advertisement
Author Image

Advertisement
Advertisement
×