For the best experience, open
https://m.punjabitribuneonline.com
on your mobile browser.
Advertisement

ਪੱਛਮੀ ਦਿੱਲੀ ਵਿੱਚ ਮੀਂਹ; ਗਰਮੀ ਤੋਂ ਰਾਹਤ

01:46 PM Jul 18, 2024 IST
ਪੱਛਮੀ ਦਿੱਲੀ ਵਿੱਚ ਮੀਂਹ  ਗਰਮੀ ਤੋਂ ਰਾਹਤ
Advertisement

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 18 ਜੁਲਾਈ
ਦਿੱਲੀ ਐਨਸੀਆਰ ਵਿੱਚ ਮੌਨਸੂਨ ਤਿੰਨ ਦਿਨ ਤੋਂ ਬਾਅਦ ਮੌਨਸੂਨ ਮੁੜ ਸਰਗਰਮ ਹੋ ਗਈ। ਅੱਜ ਦੁਪਹਿਰ ਵੇਲੇ ਦਿੱਲੀ ਦੇ ਕਈ ਇਲਾਕਿਆਂ ਵਿੱਚ ਮੀਂਹ ਪਿਆ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਤੇਜ਼ ਮੀਂਹ ਕਾਰਨ ਦਿਨ ਵੇਲੇ ਆਪਣੇ ਕੰਮਾਂ ਲਈ ਨਿਕਲੇ ਹੋਏ ਦੋ ਪਹੀਆ ਵਾਹਨ ਚਾਲਕਾਂ ਨੂੰ ਰਾਹ ਵਿੱਚ ਥਾਂ ਥਾਂ ਆਸਰਾ ਲੈਣ ਲਈ ਮਜਬੂਰ ਹੋਣਾ ਪਿਆ। ਖ਼ਾਸ ਕਰਕੇ ਖੰਭਿਆਂ ਉਪਰ ਚੱਲਦੀ ਮੈਟਰੋ ਦੀਆਂ ਲਾਈਨਾਂ ਹੇਠ ਮੋਟਰਸਾਈਕਲ ਸਕੂਟੀ ਵਾਲੇ ਮੀਂਹ ਤੋਂ ਬਚਣ ਲਈ ਖੜ੍ਹੇ ਦੇਖੇ ਗਏ। ਇਸ ਤੋਂ ਇਲਾਵਾ ਕਈ ਖੇਤਰਾਂ ਵਿਚ ਪਾਣੀ ਭਰਨ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪਿਆ।

Advertisement

Advertisement
Author Image

sukhitribune

View all posts

Advertisement
Advertisement
×