ਅੰਮ੍ਰਿਤਸਰ ਵਿੱਚ ਝੱਖੜ ਤੋਂ ਬਾਅਦ ਮੀਂਹ ਪਿਆ
09:07 PM May 24, 2025 IST
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 24 ਮਈ
Advertisement
ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ਵਿੱਚ ਅੱਜ ਸ਼ਾਮ ਵੇਲੇ ਤੇਜ਼ ਝੱਖੜ ਤੋਂ ਬਾਅਦ ਮੀਂਹ ਪਿਆ ਜਿਸ ਕਾਰਨ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਹੈ। ਇੱਥੇ ਸ਼ਾਮ ਪੰਜ ਵਜੇ ਤੋਂ ਬਾਅਦ ਅਚਨਚੇਤ ਝੱਖੜ ਆਇਆ ਅਤੇ ਉਸ ਤੋਂ ਬਾਅਦ ਸੰਘਣੇ ਬੱਦਲ ਛਾ ਗਏ ਜਿਸ ਨਾਲ ਚਾਰੇ ਪਾਸੇ ਦਿਨ ਵੇਲੇ ਹੀ ਹਨੇਰਾ ਹੋ ਗਿਆ। ਇਸ ਤੋਂ ਬਾਅਦ ਮੀਂਹ ਦੋ ਘੰਟੇ ਜਾਰੀ ਰਿਹਾ ਜਿਸ ਕਾਰਨ ਤਾਪਮਾਨ ਵਿੱਚ ਕਮੀ ਆਈ ਹੈ ਤੇ ਲੋਕਾਂ ਨੇ ਸਖਤ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਹੈ।
ਇਸ ਤੋਂ ਪਹਿਲਾਂ ਮੌਸਮ ਵਿਭਾਗ ਵੱਲੋਂ ਅੱਜ ਇੱਥੇ ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 24 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।
ਪਿਛਲੇ ਕੁਝ ਦਿਨਾਂ ਤੋਂ ਇਸ ਖੇਤਰ ਵਿੱਚ ਸਖਤ ਗਰਮੀ ਪੈ ਰਹੀ ਹੈ, ਜਿਸ ਨਾਲ ਆਮ ਜਨ ਜੀਵਨ ਪ੍ਰਭਾਵਿਤ ਹੋਇਆ। ਬੀਤੇ ਕੱਲ੍ਹ ਇਥੇ 41 ਡਿਗਰੀ ਸੈਲਸੀਅਸ ਤਾਪਮਾਨ ਰਿਹਾ। ਇਸ ਤੋਂ ਪਹਿਲਾਂ ਅੱਜ ਦੁਪਹਿਰ ਵੇਲੇ ਤੇਜ਼ ਧੁੱਪ ਕਾਰਨ ਗਰਮੀ ਰਹੀ।
Advertisement
Advertisement