ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੀਂਹ ਤੇ ਹਨੇਰੀ ਨੇ ਗੰਨੇ ਤੇ ਝੋਨੇ ਦੀ ਫਸਲ ਵਿਛਾਈ

10:33 AM Sep 27, 2024 IST
ਬਹਿਵਿਧੀਆ ਦਾ ਕਿਸਾਨ ਦੇਸ ਰਾਜ ਬਾਰਿਸ਼ ਕਾਰਨ ਡਿੱਗੀ ਗੰਨੇ ਦੀ ਫਸਲ ਸੰਭਾਲਦਾ ਹੋਇਆ।

ਜਗਜੀਤ ਸਿੰਘ
ਮੁਕੇਰੀਆਂ, 26 ਸਤੰਬਰ
ਇੱਥੇ ਬੀਤੀ ਰਾਤ ਹੋਈ ਬਾਰਿਸ਼ ਅਤੇ ਹਨੇਰੀ ਨੇ ਕੰਢੀ ਖੇਤਰ ਵਿੱਚ ਝੋਨੇ ਤੇ ਗੰਨੇ ਦੀ ਫਸਲ ਵਿਛਾ ਦਿੱਤੀ ਹੈ। ਕੰਢੀ ਵਿੱਚ ਛੋਟੀ ਕਿਸਾਨੀ ਹੈ ਅਤੇ ਸੀਮਤ ਰਕਬਿਆਂ ਵਿੱਚ ਉਨ੍ਹਾਂ ਆਪਣੇ ਗੁਜ਼ਾਰੇ ਲਈ ਗੰਨੇ ਤੇ ਝੋਨੇ ਦੀ ਫਸਲ ਲਗਾਈ ਹੋਈ ਹੈ ਜਿਹੜੀ ਕਿ ਬੀਤੀ ਰਾਤ ਨੁਕਸਾਨੇ ਜਾਣ ਕਾਰਨ ਕਿਸਾਨਾਂ ਨੂੰ ਆਰਥਿਕ ਨੁਕਸਾਨ ਝੱਲਣਾ ਪਵੇਗਾ।
ਕੰਢੀ ਦੇ ਪਿੰਡ ਬਹਿਵਿਧੀਆ (ਮੁਹੱਲਾ ਮੈਰਾ) ਦੇ ਕਿਸਾਨ ਦੇਸ ਰਾਜ ਨੇ ਦੱਸਿਆ ਉਹ ਛੋਟਾ ਕਿਸਾਨ ਹੈ ਅਤੇ ਕਰੀਬ ਚਾਰ ਕਨਾਲ ਮੱਕੀ ਤੇ ਇੱਕ ਏਕੜ ਗੰਨੇ ਦੀ ਫਸਲ ਬੀਜੀ ਹੈ। ਗੰਨੇ ਹੇਠ ਰਕਬਾ ਪਹਿਲੀ ਵਾਰ ਲਿਆਉਣ ਕਾਰਨ ਗੰਨੇ ਦੀ ਫਸਲ ਭਰਵੀਂ ਹੋਈ ਸੀ ਜਿਹੜੀ ਬੀਤੀ ਰਾਤ ਸਾਰੀ ਹੀ ਡਿੱਗ ਪਈ ਹੈ। ਉਸ ਨੇ ਦੱਸਿਆ ਕਿ ਗੰਨੇ ਦੀ ਫਸਲ ਡਿੱਗਣ ਜਾਣ ਕਾਰਨ ਉਸ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪਵੇਗਾ ਕਿਉਂਕਿ ਹਾਲੇ ਖੰਡ ਮਿੱਲਾਂ ਨਵੰਬਰ ਦੇ ਅਖੀਰ ਵਿੱਚ ਚੱਲਣੀ ਹਨ ਅਤੇ ਕਰੀਬ 3 ਮਹੀਨੇ ਡਿੱਗੇ ਗੰਨੇ ਨੂੰ ਸੰਭਾਲਣਾ ਮੁਸ਼ਕਲ ਹੋ ਜਾਵੇਗਾ।
ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਆਸ਼ਾ ਨੰਦ ਨੇ ਕਿਹਾ ਕਿ ਹਾਜੀਪੁਰ ਤੋਂ ਉਪਰਲੇ ਖੇਤਰ ਵਿੱਚ ਹੋਈ ਤੇਜ ਬਾਰਿਸ਼ ਤੇ ਹਨੇਰੀ ਕਾਰਨ ਬਹੁ ਗਿਣਤੀ ਕਿਸਾਨਾਂ ਦੀ ਝੋਨੇ ਤੇ ਗੰਨੇ ਫੀ ਫਸਲ ਡਿੱਗ ਗਈ ਹੈ। ਕੰਢੀ ਵਿੱਚ ਪਹਿਲਾਂ ਹੀ ਛੋਟੀਆਂ ਜ਼ਮੀਨਾਂ ਦੇ ਮਾਲਕ ਹਨ ਅਤੇ ਜ਼ਿਆਦਾਤਰ ਖੇਤ ਜੰਗਲੀ ਜਾਨਵਰਾਂ ਵੱਲੋਂ ਕੀਤੇ ਜਾਂਦੇ ਨੁਕਸਾਨ ਕਾਰਨ ਖਾਲੀ ਪਏ ਹਨ। ਬਾਰਿਸ਼ ਕਾਰਨ ਹੇਠਾਂ ਡਿੱਗੇ ਝੋਨੇ ਦੀ ਕਟਾਈ ਵੀ ਮੁਸ਼ਕਲ ਹੋ ਜਾਵੇਗੀ ਕਿਉਂਕਿ ਕੰਬਾਈਨਾ ਕੇਵਲ ਖੜ੍ਹੇ ਝੋਨੇ ਨੂੰ ਹੀ ਚੰਗੀ ਤਰ੍ਹਾਂ ਕੱਟਦੀਆਂ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬਾਰਿਸ਼ ਕਾਰਨ ਕਿਸਾਨਾਂ ਦੇ ਝੋਨੇ ਤੇ ਗੰਨੇ ਦੀ ਫਸਲ ਦੇ ਹੋਏ ਨੁਕਸਾਨ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦਿੱਤਾ ਜਾਵੇ।

Advertisement

Advertisement