ਦੀਵਾਲੀ ਤੇ ਛਠ ਪੂਜਾ ਮੌਕੇ ਸੱਤ ਹਜ਼ਾਰ ਵਿਸ਼ੇਸ਼ ਗੱਡੀਆਂ ਚਲਾਏਗਾ ਰੇਲਵੇ
07:46 PM Oct 27, 2024 IST
Advertisement
ਨਵੀਂ ਦਿੱਲੀ, 27 ਅਕਤੂਬਰ
ਰੇਲਵੇ ਨੇ ਆਗਾਮੀ ਤਿਉਹਾਰਾਂ ਦੇ ਸੀਜ਼ਨ ਨੂੰ ਦੇਖਦਿਆਂ 7000 ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦਾ ਫੈਸਲਾ ਕੀਤਾ ਹੈ। ਇਹ ਰੇਲ ਗੱਡੀਆਂ ਦੀਵਾਲੀ ਅਤੇ ਛਠ ਪੂਜਾ ਮੌਕੇ ਚਲਾਈਆਂ ਜਾਣਗੀਆਂ। ਦਿਲੀਪ ਕੁਮਾਰ (ਈਡੀ, ਸੂਚਨਾ ਅਤੇ ਪ੍ਰਚਾਰ ਰੇਲਵੇ ਬੋਰਡ) ਨੇ ਕਿਹਾ ਕਿ ਇਨ੍ਹਾਂ ਤਿਉਹਾਰਾਂ ਦੇ ਮੱਦੇਨਜ਼ਰ ਕਈ ਸਹੂਲਤਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਅਤੇ ਰੇਲ ਮੰਤਰਾਲੇ ਨੇ ਭੀੜ ਨੂੰ ਨਿਯਮਤ ਕਰਨ ਲਈ ਆਪਣੀਆਂ ਸੇਵਾਵਾਂ ਨੂੰ ਹੋਰ ਵਧਾਉਣ ਦੀ ਯੋਜਨਾ ਬਣਾਈ ਹੈ। ਇਨ੍ਹਾਂ ਤਿਉਹਾਰਾਂ ਮੌਕੇ ਯਾਤਰੀ ਵੱਡੀ ਗਿਣਤੀ ਵਿੱਚ ਬਿਹਾਰ ਅਤੇ ਉੱਤਰ ਪ੍ਰਦੇਸ਼ ਤੋਂ ਆਉਂਦੇ ਹਨ। ਇਸ ਲਈ ਰੇਲਵੇ ਨੇ ਇਸ ਸਾਲ ਉਨ੍ਹਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਹਨ। ਇਹ ਰੇਲ ਗੱਡੀਆਂ ਪੁਰਾਣੀ ਦਿੱਲੀ, ਨਵੀਂ ਦਿੱਲੀ, ਆਨੰਦ ਵਿਹਾਰ, ਅਹਿਮਦਾਬਾਦ, ਮੁੰਬਈ, ਚੇਨਈ, ਬੰਗਲੁਰੂ ਅਤੇ ਵਿਸ਼ਾਖਾਪਟਨਮ ਤੋਂ ਚੱਲਣਗੀਆਂ। ਇਸ ਤੋਂ ਇਲਾਵਾ ਰੇਲਵੇ ਨੇ ਟਿਕਟ ਕਾਊਂਟਰਾਂ ਦੀ ਗਿਣਤੀ ਵੀ ਵਧਾ ਦਿੱਤੀ ਹੈ।
Advertisement
Advertisement
Advertisement