For the best experience, open
https://m.punjabitribuneonline.com
on your mobile browser.
Advertisement

ਰੇਲਵੇ ਦੀਆਂ ਨੀਤੀਆਂ ਅਮੀਰਾਂ ਨੂੰ ਧਿਆਨ ’ਚ ਰੱਖ ਕੇ ਬਣਾਈਆਂ ਜਾ ਰਹੀਆਂ ਨੇ: ਰਾਹੁਲ ਗਾਂਧੀ

02:20 PM Mar 03, 2024 IST
ਰੇਲਵੇ ਦੀਆਂ ਨੀਤੀਆਂ ਅਮੀਰਾਂ ਨੂੰ ਧਿਆਨ ’ਚ ਰੱਖ ਕੇ ਬਣਾਈਆਂ ਜਾ ਰਹੀਆਂ ਨੇ  ਰਾਹੁਲ ਗਾਂਧੀ
Aurangabad, Feb 15 (ANI): Congress leader Rahul Gandhi addresses during the 'Bharat Jodo Nyay Yatra', in Aurangabad district on Thursday. (ANI Photo)
Advertisement

ਨਵੀਂ ਦਿੱਲੀ, 3 ਮਾਰਚ
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਦੋਸ਼ ਲਗਾਇਆ ਕਿ ਸਰਕਾਰ ਭਾਰਤੀ ਰੇਲਵੇ ਲਈ ਨੀਤੀਆਂ ਸਿਰਫ਼ ਅਮੀਰਾਂ ਨੂੰ ਧਿਆਨ ’ਚ ਰੱਖ ਕੇ ਬਣਾ ਰਹੀ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਵਿਸ਼ਵਾਸ ‘ਧੋਖੇ ਦੀ ਗਾਰੰਟੀ’ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਐਤਵਾਰ ਨੂੰ ਰੇਲਵੇ ਦੀਆਂ ਨੀਤੀਆਂ 'ਤੇ ਕੇਂਦਰ ਸਰਕਾਰ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਲੋਕਾਂ ਨੂੰ 'ਇਲੀਟ ਟ੍ਰੇਨ' ਦੀ ਤਸਵੀਰ ਦਿਖਾ ਕੇ ਭਰਮਾਇਆ ਜਾ ਰਿਹਾ ਹੈ, ਜਿਸ 'ਤੇ ਗਰੀਬ ਪੈਰ ਵੀ ਨਹੀਂ ਰੱਖ ਸਕਦਾ। ਐਕਸ 'ਤੇ ਇਕ ਪੋਸਟ _ਚ ਰਾਹੁਲ ਗਾਂਧੀ ਨੇ ਕਿਹਾ ਕਿ ਗਰੀਬ ਅਤੇ ਮੱਧ ਵਰਗ ਦੇ ਯਾਤਰੀ ਰੇਲਵੇ ਨੂੰ ਤਰਜੀਹ ਤੋਂ ਕੰਨੀ ਕਤਰਾਉਣ ਲੱਗੇ ਹਨ। ਨਰਿੰਦਰ ਮੋਦੀ ਉਨ੍ਹਾਂ ਤੋਂ 'ਗਰੀਬਾਂ ਦੀ ਰੇਲਵੇ' ਖੋਹ ਰਹੇ ਹਨ। ਹਰ ਸਾਲ ਕਿਰਾਏ ’ਚ 10 ਫੀਸਦੀ ਵਾਧੇ ਦੇ ਨਾਂ ’ਤੇ ਲੋਕਾਂ ਦੀ ਲੁੱਟ, ਵੱਧ ਰਹੇ ਹੋਰ ਚਾਰਜ ਅਤੇ ਮਹਿੰਗੀਆਂ ਪਲੇਟਫਾਰਮ ਟਿਕਟਾਂ ਕਾਰਨ ਗਰੀਬ ਰੇਲ ’ਚ ਪੈਰ ਵੀ ਨਹੀਂ ਰੱਖ ਸਕਦਾ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਸਰਕਾਰ ਨੇ ਪਿਛਲੇ ਤਿੰਨ ਸਾਲਾਂ ਵਿੱਚ ਬਜ਼ੁਰਗਾਂ ਨੂੰ ਦਿੱਤੀਆਂ ਛੋਟਾਂ ਖੋਹ ਕੇ ਉਨ੍ਹਾਂ ਤੋਂ 3700 ਕਰੋੜ ਰੁਪਏ ਇਕੱਠੇ ਕੀਤੇ ਹਨ।

Advertisement

Advertisement
Author Image

Advertisement
Advertisement
×