ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰੇਲਵੇ ਮੁਲਾਜ਼ਮ ਭਿੜੇ, ਆਵਾਜਾਈ ਪ੍ਰਭਾਵਿਤ

08:14 AM May 31, 2024 IST

ਨਵੀਂ ਦਿੱਲੀ, 30 ਮਈ
ਵਾਰਾਣਸੀ ਰੇਲਵੇ ਜੰਕਸ਼ਨ ਦੇ ਸਟੇਸ਼ਨ ਮਾਸਟਰ ਅਤੇ ਇੱਕ ਇਲੈਕਟ੍ਰੀਕਲ ਸਿਗਨਲ ਮੈਨਟੇਨਰ ਵਿਚਾਲੇ ਹਾਲ ਹੀ ਵਿੱਚ ਹੋਏ ਝਗੜੇ ਕਾਰਨ ਵੰਦੇ ਭਾਰਤ ਸਮੇਤ ਕਈ ਹੋਰ ਰੇਲ ਗੱਡੀਆਂ ਇੱਕ ਘੰਟੇ ਤੋਂ ਵੱਧ ਸਮੇਂ ਲਈ ਪ੍ਰਭਾਵਿਤ ਹੋਈਆਂ। ਰੇਲਵੇ ਦੀ ਸਾਂਝੀ ਜਾਂਚ ਰਿਪੋਰਟ ਵਿੱਚ ਇਹ ਖੁਲਾਸਾ ਹੋਇਆ ਹੈ। ਉੱਤਰੀ ਰੇਲਵੇ ਦੇ ਲਖਨਊ ਡਿਵੀਜ਼ਨ ਦੇ ਤਿੰਨ ਸੀਨੀਅਰ ਅਧਿਕਾਰੀਆਂ ਵੱਲੋਂ ਕੀਤੀ ਗਈ ਜਾਂਚ ਅਨੁਸਾਰ 28 ਮਈ ਨੂੰ ਸ਼ਾਮ 7.30 ਵਜੇ ਦੇ ਕਰੀਬ ਹੋਏ ਝਗੜੇ ਕਾਰਨ ਵਾਰਾਣਸੀ ਅਤੇ ਹੋਰ ਨੇੜਲੇ ਸਟੇਸ਼ਨਾਂ ’ਤੇ 40 ਮਿੰਟ ਤੋਂ ਲੈ ਕੇ ਡੇਢ ਘੰਟੇ ਤੱਕ ਰੇਲ ਆਵਾਜਾਈ ਪ੍ਰਭਾਵਿਤ ਹੋਈ। ਜਾਂਚ ਅਨੁਸਾਰ ਜਦੋਂ ਇਲੈਕਟ੍ਰੀਕਲ ਸਿਗਨਲ ਮੈਨਟੇਨਰ ਸ਼ਹਿਜ਼ਾਦ ਨੇ ਸੈਕਸ਼ਨ ਡਿਜੀਟਲ ਐਕਸਲ ਕਾਊਂਟਰ (ਐੱਸਐੱਸਡੀਏਸੀ) ਦਾ ਰੀਸੈਟ ਬਾਕਸ ਖੋਲ੍ਹਣਾ ਚਾਹਿਆ ਤਾਂ ਸਟੇਸ਼ਨ ਮਾਸਟਰ ਸਰੋਜ ਕੁਮਾਰ ਨੇ ਉਸ ਨੂੰ ਇਜਾਜ਼ਤ ਲਏ ਬਿਨਾਂ ਅਜਿਹਾ ਕਰਨ ਤੋਂ ਰੋਕ ਦਿੱਤਾ। -ਪੀਟੀਆਈ

Advertisement

Advertisement