For the best experience, open
https://m.punjabitribuneonline.com
on your mobile browser.
Advertisement

ਖੰਨਾ-ਮਾਲੇਰਕੋਟਲਾ ਮੁੱਖ ਮਾਰਗ ਦੀ ਰੇਲਿੰਗ ਚੋਰੀ

07:16 AM Apr 15, 2024 IST
ਖੰਨਾ ਮਾਲੇਰਕੋਟਲਾ ਮੁੱਖ ਮਾਰਗ ਦੀ ਰੇਲਿੰਗ ਚੋਰੀ
ਜੌੜੇਪੁਲ ਨਹਿਰ ਕਿਨਾਰੇ ਗਾਰਡਰਾਂ ਤੋਂ ਖੋਲ੍ਹੀ ਹੋਈ ਰੇਲਿੰਗ।
Advertisement

ਪੱਤਰ ਪ੍ਰੇਰਕ
ਪਾਇਲ, 14 ਅਪਰੈਲ
ਖੇਤਰ ਵਿੱਚ ਚੋਰ ਗਰੋਹ ਪੂਰੀ ਤਰ੍ਹਾਂ ਸਰਗਰਮ ਹੈ ਅਤੇ ਰੋਜ਼ਾਨਾ ਸਰਕਾਰੀ ਸਾਮਾਨ ਸਣੇ ਹੋਰ ਥਾਵਾਂ ’ਤੇ ਚੋਰੀ ਦੀਆਂ ਘਟਨਾਵਾਂ ਨੂੰ ਵਾਪਰ ਰਹੀਆਂ ਹਨ। ਜਾਣਕਾਰੀ ਅਨੁਸਾਰ ਖੰਨਾ-ਮਾਲੇਰਕੋਟਲਾ ਮੁੱਖ ਸੜਕ ’ਤੇ ਸਬੰਧਿਤ ਮਹਿਕਮੇ ਵੱਲੋਂ ਸੜਕ ਦੇ ਆਲੇ ਦੁਆਲੇ ਲਗਾਈ ਲੋਹੇ ਦੀ ਰੇਲਿੰਗ ਚੋਰਾਂ ਨੇ ਰਾਤ ਦੇ ਹਨੇਰੇ ’ਚ ਚੋਰੀ ਕਰ ਲਈ ਹੈ, ਜਿਸ ਤੋਂ ਵਿਭਾਗ ਪੂਰੀ ਤਰ੍ਹਾਂ ਬੇਖ਼ਬਰ ਨਜ਼ਰ ਆ ਰਿਹਾ। ਕਸਬਾ ਜੌੜੇਪੁਲ ਤੋਂ ਲੈ ਕੇ ਨਸਰਾਲੀ, ਈਸੜੂ ਤੱਕ ਸੜਕ ਕਿਨਾਰੇ ’ਤੇ ਲਗਾਈ ਲੋਹੇ ਦੀ ਰੇਲਿੰਗ ਕਾਫੀ ਹੱਦ ਤੱਕ ਚੋਰੀ ਹੋ ਚੁੱਕੀ ਹੈ। ਇਸ ਸਬੰਧੀ ਅਵਤਾਰ ਸਿੰਘ ਜਰਗੜੀ, ਭਾਈ ਘੱਨ੍ਹਈਆ ਵੈੱਲਫੇਅਰ ਸੁਸਾਇਟੀ ਰੌਣੀ ਦੇ ਪ੍ਰਧਾਨ ਰਵਿੰਦਰ ਸਿੰਘ ਪੰਧੇਰ, ਸਾਬਕਾ ਸਰਪੰਚ ਜਗਤਾਰ ਸਿੰਘ ਮੁੱਲਾਂਪੁਰ, ਉਘੇ ਲੇਖਕ ਤੇ ਡਾਇਰੈਕਟਰ ਸੁਰਿੰਦਰ ਛਿੰਦਾ ਭੁਰਥਲਾ ਮੰਡੇਰ ਤੇ ਸਾਬਕਾ ਸਰਪੰਚ ਜਸਪ੍ਰੀਤ ਸਿੰਘ ਸੋਨੀ ਜਰਗ ਆਦਿ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚੋਰਾਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇ। ਜਦੋਂ ਇਸ ਸਬੰਧੀ ਸਬੰਧਿਤ ਵਿਭਾਗ ਦੇ ਐੱਸਡੀਓ ਮਨਜੀਤ ਸਿੰਘ ਮੁਹਾਲੀ ਨਾਲ ਗੱਲ ਕੀਤੀ ਤਾ ਉਨ੍ਹਾਂ ਕਿਹਾ ਕਿ ਇਹ ਮਸਲਾ ਹੁਣ ਉਨ੍ਹਾਂ ਦੇ ਧਿਆਨ ’ਚ ਆ ਗਿਆ ਹੈ।
ਇਸ ਸਬੰਧੀ ਉਹ ਪੁਲੀਸ ਨੂੰ ਦਰਖ਼ਾਸਤ ਦੇਕੇ ਜ਼ਰੂਰ ਇਸ ਦਾ ਪਤਾ ਲਗਾਉਣਗੇ। ਉਨ੍ਹਾਂ ਅੱਗੇ ਕਿਹਾ ਕਿ ਉਂਜ ਇਹ ਗਰੋਹ ਕਾਫੀ ਸਰਗਰਮ ਹੈ ਤੇ ਚੁੰਨ੍ਹੀ-ਬਡਾਲੀ ਵਾਲੇ ਪਾਸੇ ਵੀ ਸੜਕਾਂ ਤੋਂ ਰੇਲਿੰਗ ਗਾਇਬ ਹੋ ਰਹੀ ਹੈ।

Advertisement

Advertisement
Author Image

Advertisement
Advertisement
×