ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਿਸਾਨਾਂ ਦੇ ਧਰਨੇ ਕਾਰਨ ਹਰਿਆਣਾ ’ਚ ਰੇਲ ਆਵਾਜਾਈ ਪ੍ਰਭਾਵਿਤ

08:32 AM Dec 19, 2024 IST
ਕਾਲਾਂਵਾਲੀ ਰੇਲਵੇ ਸਟੇਸ਼ਨ ’ਤੇ ਖੜ੍ਹੀ ਗੋਰਖਪੁਰ ਧਾਮ ਐਕਸਪ੍ਰੈੱਸ।

ਕਾਲਾਂਵਾਲੀ (ਭੁਪਿੰਦਰ ਪੰਨੀਵਾਲੀਆ):

Advertisement

ਪੰਜਾਬ ’ਚ ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ ’ਤੇ ਚੱਲ ਰਹੇ ਕਿਸਾਨ ਅੰਦੋਲਨ ਦੇ ਸਮਰਥਨ ’ਚ ਅੱਜ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਤਿੰਨ ਘੰਟੇ ਲਈ ਰੇਲ ਗੱਡੀਆਂ ਰੋਕਣ ਦੇ ਦਿੱਤੇ ਸੱਦੇ ਕਾਰਨ ਹਿਸਾਰ ਤੋਂ ਬਠਿੰਡਾ ਜਾਣ ਵਾਲੀਆਂ ਟਰੇਨਾਂ ਪ੍ਰਭਾਵਿਤ ਹੋਈਆਂ, ਜਿਸ ਕਾਰਨ ਰੇਲ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪੰਜਾਬ ਵਿੱਚ ਕਿਸਾਨ ਅੰਦੋਲਨ ਦੇ ਚੱਲਦਿਆਂ ਗੋਰਖਪੁਰ ਤੋਂ ਬਠਿੰਡਾ ਜਾਣ ਵਾਲੀ ਗੋਰਖਧਾਮ ਐਕਸਪ੍ਰੈੱਸ ਜੋ ਕਾਲਾਂਵਾਲੀ ਤੋਂ ਲੰਘਦੀ ਹੈ। ਇਹ ਰੇਲ ਗੱਡੀ 12.30 ਦੇ ਕਰੀਬ ਕਾਲਾਂਵਾਲੀ ਪਹੁੰਚੀ, ਜਿਸ ਨੂੰ ਰੇਲਵੇ ਅਧਿਕਾਰੀਆਂ ਨੇ ਸੁਰੱਖਿਆ ਕਾਰਨਾਂ ਕਰਕੇ ਕਾਲਾਂਵਾਲੀ ਸਟੇਸ਼ਨ ’ਤੇ ਰੋਕ ਲਿਆ। ਇਹ ਗੱਡੀ ਕਰੀਬ 2.15 ਵਜੇ ਕਾਲਾਂਵਾਲੀ ਤੋਂ ਰਵਾਨਾ ਹੋਈ। ਫਾਜ਼ਿਲਕਾ ਤੋਂ ਰੇਵਾੜੀ ਜਾਣ ਵਾਲੀ ਰੇਲਗੱਡੀ ਜੋ ਕਿ 1.40 ਵਜੇ ਕਾਲਾਂਵਾਲੀ ਪਹੁੰਚਦੀ ਹੈ, ਵੀ ਧਰਨੇ ਕਾਰਨ ਕਰੀਬ ਦੋ ਘੰਟੇ ਦੇਰੀ ਨਾਲ ਪੁੱਜੀ। ਇਸ ਦੌਰਾਨ ਟਰੇਨ ’ਚ ਬੈਠੇ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਰੇਲ ਗੱਡੀਆਂ ਦੀ ਸੁਰੱਖਿਆ ਨੂੰ ਲੈ ਕੇ ਰੇਲਵੇ ਪੁਲੀਸ ਵੱਲੋਂ ਸਖ਼ਤ ਪ੍ਰਬੰਧ ਕੀਤੇ ਗਏ ਸਨ। ਕਾਲਾਂਵਾਲੀ ਸਟੇਸ਼ਨ ’ਤੇ ਗੋਰਖਪੁਰ ਧਾਮ ਠਹਿਰਾਅ ਹੋਣ ਕਾਰਨ ਲੰਬਾ ਇੰਤਜ਼ਾਰ ਕਰਨ ਤੋਂ ਬਾਅਦ ਰੇਲਗੱਡੀ ’ਚ ਸਵਾਰ ਫੌਜੀ ਜਵਾਨ ਖਾਣ-ਪੀਣ ਦਾ ਸਾਮਾਨ ਖਰੀਦਣ ਲਈ ਬਾਜ਼ਾਰ ਗਏ ਸਨ ਅਤੇ ਜਦੋਂ ਉਹ ਵਾਪਸ ਪਰਤੇ ਤਾਂ ਉਨ੍ਹਾਂ ਦੀ ਗੱਡੀ ਰਵਾਨਾ ਹੋ ਚੁੱਕੀ ਸੀ ਜਦੋਂਕਿ ਗੱਡੀ ਵਿੱਚ ਸਵਾਰ ਉਨ੍ਹਾਂ ਦੇ ਤਿੰਨ ਹੋਰ ਸਾਥੀ ਗੱਡੀ ਵਿੱਚ ਰਵਾਨਾ ਹੋ ਗਏ ਜਿਸ ਕਾਰਨ ਉਸ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।

Advertisement
Advertisement